ਪਾਕਿਸਤਾਨ ਵਸਦੇ ਸਿੱਖ ਦਾ ਦੋਸ਼: ਸੂਬਾ ਸਿੰਧ ’ਚ ਮੈਨੂੰ ਤੇ ਮੇਰੀਆਂ ਧੀਆਂ ਨੂੰ ਕਤਲ ਕਰਨ ਦੀ ਦਿੱਤੀ ਜਾ ਰਹੀ ਹੈ ਧਮਕੀ

ਪਾਕਿਸਤਾਨ ਵਸਦੇ ਸਿੱਖ ਦਾ ਦੋਸ਼: ਸੂਬਾ ਸਿੰਧ ’ਚ ਮੈਨੂੰ ਤੇ ਮੇਰੀਆਂ ਧੀਆਂ ਨੂੰ ਕਤਲ ਕਰਨ ਦੀ ਦਿੱਤੀ ਜਾ ਰਹੀ ਹੈ ਧਮਕੀ


ਸਿੰਧ [ਪਾਕਿਸਤਾਨ], 31 ਜਨਵਰੀ

ਪਾਕਿਸਤਾਨ ਦੇ ਸੂਬਾ ਸਿੰਧ ਦੇ ਜੈਕਬਾਬਾਦ ਵਿੱਚ ਆਪਣੀ ਧੀ ਨੂੰ ਸਕੂਲ ਤੋਂ ਲੈਣ ਸਿੱਖ ਨੂੰ ਸਥਾਨਕ ਮੁਸਲਮਾਨਾਂ ਨੇ ਧਮਕੀ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਾਰ ਦੇਣਗੇ। ਸਿੰਧ ਦੇ ਹਿੰਦੂ ਸੰਗਠਨ ਦੇ ਸੰਸਥਾਪਕ ਅਤੇ ਚੀਫ ਆਰਗੇਨਾਈਜ਼ਰ ਨਰਾਇਣ ਦਾਸ ਭੀਲ ਨੇ ਵੀਡੀਓ ਟਵੀਟ ਕੀਤਾ, ਜਿਸ ਵਿੱਚ ਸਿੱਖਾਂ ਨੂੰ ਪਾਕਿਸਤਾਨ ਵਿੱਚ ਹੋ ਰਹੇ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਬਿਆਨ ਕਰਦੇ ਸੁਣਿਆ ਜਾ ਸਕਦਾ ਹੈ। ਹਰੀਸ਼ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀਆਂ ਧੀਆਂ ਨੂੰ ਸਕੂਲ ਤੋਂ ਲੈਣ ਜਾ ਰਿਹਾ ਸੀ ਤਾਂ ਸਥਾਨਕ ਮੁਸਲਮਾਨਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀਆਂ ਧੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਦੀਆਂ ਧੀਆਂ ਡਰੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਹਰੀਸ਼ ਸਿੰਘ ਨੇ ਸਥਾਨਕ ਲੋਕਾਂ ਨੂੰ ਉਸ ਨੂੰ ਅੱਤਿਆਚਾਰਾਂ ਤੋਂ ਬਚਾਉਣ ਦੀ ਅਪੀਲ ਕੀਤੀ।



Source link