ਅਮਰੀਕੀ ਹਵਾਈ ਖੇਤਰ ’ਚ ਨਜ਼ਰ ਆਇਆ ਚੀਨੀ ਜਾਸੂਸੀ ਗੁਬਾਰਾ

ਅਮਰੀਕੀ ਹਵਾਈ ਖੇਤਰ ’ਚ ਨਜ਼ਰ ਆਇਆ ਚੀਨੀ ਜਾਸੂਸੀ ਗੁਬਾਰਾ


ਵਾਸ਼ਿੰਗਟਨ, 3 ਫਰਵਰੀ

ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਕਥਿਤ ਚੀਨੀ ਜਾਸੂਸੀ ਗੁਬਾਰਾ, ਜਿਸ ਦਾ ਆਕਾਰ ਤਿੰਨ ਬੱਸਾਂ ਜਿੰਨਾ ਹੈ, ਨੂੰ ਅਮਰੀਕੀ ਹਵਾਈ ਖੇਤਰ ਵਿੱਚ ਦੇਖਿਆ ਗਿਆ। ਇਹ ਘਟਨਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਚੀਨ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਈ ਹੈ। ਪੈਂਟਾਗਨ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅਮਰੀਕੀ ਸਰਕਾਰ ਨੇ ਜਾਸੂਸੀ ਗੁਬਾਰੇ ਦਾ ਪਤਾ ਲਗਾਇਆ ਹੈ ਅਤੇ ਉਹ ਇਸ ਸਮੇਂ ਅਮਰੀਕੀ ਹਵਾਈ ਖੇਤਰ ਵਿੱਚ ਉੱਡ ਰਿਹਾ ਹੈ।’



Source link