ਪੇਈਚਿੰਗ, 5 ਫਰਵਰੀ
ਚੀਨ ਦੇ ਹੂਨਾਨ ਸੂਬੇ ਵਿੱਚ ਕਈ ਵਾਹਨਾਂ ਦੇ ਟਕਰਾਉਣ ਕਾਰਨ ਲਗਪਗ 16 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 66 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਮੀਡੀਆ ਵਿੱਚ ਦਿੱਤੀ ਗਈ ਹੈ। ਸਰਕਾਰੀ ਨਿਊਜ਼ ਪੋਰਟਲ ‘ਸੀਜੀਟੀਐੱਨ’ ਦੀ ਰਿਪੋਰਟ ਮੁਤਾਬਕ, ਇਹ ਹਾਦਸੇ ਹੂਨਾਨ ਦੇ ਚਾਂਗਸ਼ਾ ਸ਼ਹਿਰ ਵਿੱਚ ਸ਼ੂਚਾਂਗ-ਗੁਆਂਗਜ਼ੂ ਹਾਈਵੇਅ ‘ਤੇ ਸ਼ਨਿੱਚਰਵਾਰ ਸ਼ਾਮ ਨੂੰ ਵਾਪਰੇ ਅਤੇ ਦਸ ਮਿੰਟਾਂ ਦੇ ਅੰਦਰ ਕੁੱਲ 49 ਵਾਹਨ ਆਪਸ ਵਿੱਚ ਟਕਰਾ ਗਏ। ਇਸ ਮੀਡੀਆ ਰਿਪੋਰਟ ਵਿੱਚ ਸਥਾਨਕ ਟਰੈਫਿਕ ਪੁਲੀਸ ਵਿਭਾਗ ਦੇ ਹਵਾਲੇ ਨਾਲ ਕਿਹਾ ਗਿਆ, ”ਹਾਦਸੇ ਵਿੱਚ 16 ਲੋਕਾਂ ਦੀ ਜਾਨ ਚਲੀ ਗਈ, ਜਦੋਂਕਿ 66 ਜ਼ਖ਼ਮੀ ਹੋ ਗਏ।” ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈੈ। -ਪੀਟੀਆਈ