ਨਵੀਂ ਦਿੱਲੀ, 8 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਾਸਟਿਕ ਦੀਆਂ ਬੋਤਲਾਂ ਨੂੰ ‘ਰੀਸਾਈਕਲ’ ਕਰਕੇ ਬਣਾਈ ਸਮੱਗਰੀ ਤੋਂ ਬਣੀ ਜੈਕੇਟ ਪਹਿਨ ਕੇ ਅੱਜ ਸੰਸਦ ਪੁੱਜੇ। ਪ੍ਰਧਾਨ ਮੰਤਰੀ ਮੋਦੀ ਸਵੇਰੇ ਰਾਜ ਸਭਾ ਵਿੱਚ ਹਲਕੇ ਨੀਲੇ ਰੰਗ ਦੀ ਜੈਕੇਟ ਵਿੱਚ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਦੀ ਜੈਕੇਟ ‘ਰੀਸਾਈਕਲ ਕੀਤੀਆਂ’ ਪਲਾਸਟਿਕ ਦੀਆਂ ਬੋਤਲਾਂ ਤੋਂ ਬਣੀ ਸਮੱਗਰੀ ਤੋਂ ਤਿਆਰ ਕੀਤੀ ਗਈ ਹੈ।