ਨਵੀਂ ਦਿੱਲੀ, 10 ਫਰਵਰੀ
ਬੀਐੱਸਐੱਫ ਨੇ ਅੱਜ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨਾਂ ਰਾਹੀਂ ਕਥਿਤ ਤੌਰ ‘ਤੇ ਸੁੱਟੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਜ਼਼ਖ਼ੀਰਾ ਬਰਾਮਦ ਕੀਤਾ ਹੈ। ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਜਵਾਨਾਂ ਨੇ ਸੂਬੇ ਦੇ ਫਿਰੋਜ਼ਪੁਰ ਸੈਕਟਰ ‘ਚ ਸਰਹੱਦੀ ਚੌਕੀ ਐੱਮਡਬਲਿਊ ਨਾਰਥ’ ਦੇ ਖੇਤਰ ‘ਚ ਭਾਰਤੀ ਖੇਤਰ ‘ਚ ਦਾਖਲ ਹੋਏ ਡਰੋਨ ‘ਤੇ ਗੋਲੀਬਾਰੀ ਕੀਤੀ। ਫੋਰਸ ਦੇ ਜਵਾਨਾਂ ਨੇ ਬਾਅਦ ਵਿੱਚ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਡਰੋਨ ਵੱਲੋਂ ਸੁੱਟੇ ਕਰੀਬ ਤਿੰਨ ਕਿਲੋ ਹੈਰੋਇਨ, ਚੀਨੀ ਪਿਸਤੌਲ, ਪੰਜ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ। ਹਾਲੇ ਤੱਕ ਡਰੋਨ ਨਹੀਂ ਮਿਲਿਆ।