ਚੀਨ ਨੇ ਅਮਰੀਕਾ ’ਤੇ ਹਵਾਈ ਹੱਦ ਉਲੰਘਣ ਦਾ ਦੋਸ਼ ਲਾਇਆ

ਚੀਨ ਨੇ ਅਮਰੀਕਾ ’ਤੇ ਹਵਾਈ ਹੱਦ ਉਲੰਘਣ ਦਾ ਦੋਸ਼ ਲਾਇਆ


ਪੇਈਚਿੰਗ, 13 ਫਰਵਰੀ

ਚੀਨ ਨੇ ਅੱਜ ਕਿਹਾ ਕਿ ਅਮਰੀਕਾ ਦੇ 10 ਤੋਂ ਵੱਧ ਉਚਾਈ ‘ਤੇ ਉੱਡਣ ਵਾਲੇ ਗੁਬਾਰਿਆਂ ਨੇ ਪਿਛਲੇ ਇਕ ਸਾਲ ਦੌਰਾਨ ਉਸ ਦੀ ਹਵਾਈ ਹੱਦ (ਏਅਰਸਪੇਸ) ਦੀ ਉਲੰਘਣਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਬਿਨਾਂ ਮਨਜ਼ੂਰੀ ਤੋਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਚੀਨ ਪੂਰੀ ਦੁਨੀਆ ਵਿਚ ਜਾਸੂਸੀ ਕਰਨ ਲਈ ਗੁਬਾਰੇ ਉਡਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਇਕ ਗੁਬਾਰਾ ਅਲਾਸਕਾ ਤੋਂ ਦੱਖਣੀ ਕੈਰੋਲੀਨਾ ਵਿਚ ਦਾਖਲ ਹੋ ਗਿਆ ਸੀ ਜਿਸ ਨੂੰ ਅਮਰੀਕਾ ਨੇ ਡੇਗ ਦਿੱਤਾ ਸੀ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਇਹ ਗੁਬਾਰਾ ਚੀਨ ਨੇ ਭੇਜਿਆ ਸੀ ਤੇ ਅਮਰੀਕੀ ਫੌਜੀ ਟਿਕਾਣਿਆਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਕਥਿਤ ਅਮਰੀਕੀ ਜਾਸੂਸੀ ਗੁਬਾਰਿਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਕਿ ਇਨ੍ਹਾਂ ਨਾਲ ਕਿਵੇਂ ਨਜਿੱਠਿਆ ਗਿਆ। ਇਨ੍ਹਾਂ ਦੇ ਸਰਕਾਰ ਜਾਂ ਸੈਨਾ ਨਾਲ ਸਬੰਧਤ ਹੋਣ ਬਾਰੇ ਵੀ ਕੁਝ ਨਹੀਂ ਦੱਸਿਆ ਗਿਆ। -ਏਪੀ



Source link