ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਲਈ ਪੁਲੀਸ ਤਸਦੀਕ ਤੇਜ਼ ਕਰਨ ਵਾਸਤੇ mPassport Police App ਜਾਰੀ ਕੀਤੀ

ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਲਈ ਪੁਲੀਸ ਤਸਦੀਕ ਤੇਜ਼ ਕਰਨ ਵਾਸਤੇ mPassport Police App ਜਾਰੀ ਕੀਤੀ


ਨਵੀਂ ਦਿੱਲੀ, 17 ਫਰਵਰੀ

ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਜਾਰੀ ਕਰਨ ਦੀ ਪੁਲੀਸ ਤਸਦੀਕ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਤੇਜ਼ ਕਰਨ ਲਈ ‘mPassport Police App’ ਪੇਸ਼ ਕੀਤਾ। ਵਿਦੇਸ਼ ਮੰਤਰਾਲੇ ਦੇ ਖੇਤਰੀ ਪਾਸਪੋਰਟ ਦਫਤਰ (ਆਰਪੀਓ) ਦਿੱਲੀ ਵੱਲੋਂ ਜਾਰੀ ਕੀਤੀ ਰਿਲੀਜ਼ ਅਨੁਸਾਰ ਇਸ ਤਹਿਤ ਹੁਣ ਪੁਲੀਸ ਤਸਦੀਕ ਅਤੇ ਰਿਪੋਰਟ ਜਮ੍ਹਾਂ ਕਰਾਉਣ ਦੀ ਪੂਰੀ ਪ੍ਰਕਿਰਿਆ ਨੂੰ ਕਾਗਜ਼ ਰਹਿਤ ਹੋਵੇਗੀ। ਦਿੱਲੀ ਦੇ ਖੇਤਰੀ ਪਾਸਪੋਰਟ ਅਫਸਰ ਅਭਿਸ਼ੇਕ ਦੂਬੇ ਵੱਲੋਂ ਜਾਰੀ ਬਿਆਨ ਮੁਤਾਬਕ ਟੈਬਲੇਟਾਂ ਦੀ ਵਰਤੋਂ ਨਾਲ ਤਸਦੀਕ ਕਰਨ ਨਾਲ ਤਸਦੀਕ ਦਾ ਸਮਾਂ 15 ਦਿਨਾਂ ਤੋਂ ਘਟਾ ਕੇ ਪੰਜ ਦਿਨ ਹੋ ਜਾਵੇਗਾ, ਜਿਸ ਨਾਲ ਪਾਸਪੋਰਟ ਜਾਰੀ ਕਰਨ ਦੀ ਸਮਾਂ ਦਸ ਦਿਨਾਂ ਤੱਕ ਘਟਾਇਆ ਜਾਵੇਗਾ।



Source link