ਸਿਡਨੀ, 19 ਫਰਵਰੀ
ਨਿਊਜ਼ੀਲੈਂਡ ਵਿੱਚ ਸਮੁੰਦਰੀ ਤੂਫਾਨ ਗੈਬਰੀਅਲ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਤਕ ਪਹੁੰਚ ਗਈ ਹੈ। ਇਸੇ ਦੌਰਾਨ ਹਜ਼ਾਰਾਂ ਲੋਕ ਲਾਪਤਾ ਹਨ। ਜ਼ਿਕਰਯੋਗ ਹੈ ਕਿ ਹਫਤਾ ਪਹਿਲਾਂ 12 ਫਰਵਰੀ ਨੂੰ ਨਿਊਜ਼ੀਲੈਂਡ ਦੇ ਉੱਤਰੀ ਟਾਪੂ ‘ਤੇ ਤੂਫਾਨ ਆਇਆ ਸੀ ਜਿਸ ਕਾਰਨ ਵੱਡੀ ਤਬਾਹੀ ਹੋਈ ਸੀ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਨਜ਼ ਨੇ ਇਸ ਸਮੁੰਦਰੀ ਤੂਫਾਨ ਨੂੰ ਪਿਛਲੇ ਸੌ ਸਾਲਾਂ ਵਿੱਚ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਕੁਦਰਤੀ ਆਫ਼ਤ ਦੱਸਿਆ ਹੈ। -ਰਾਇਟਰਜ਼