ਵਾਰਾਣਸੀ: ਇੱਥੇ ਫੂਲਪੁਰ ਪੁਲੀਸ ਥਾਣੇ ਵਿੱਚ ਕਾਂਗਰਸੀ ਆਗੂ ਅਜੈ ਰਾਏ ਖ਼ਿਲਾਫ਼ ਗ਼ਲਤ ਬਿਆਨ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅੱਜ ਦੱਸਿਆ ਕਿ ਅਜੈ ਰਾਏ ਨੇ ਬਿਆਨ ਦਿੱਤਾ ਸੀ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਇੱਥੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰਾਹੁਲ ਗਾਂਧੀ ਦਾ ਹਵਾਈ ਜਹਾਜ਼ ਉਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਇਹ ਕੇਸ ਬਾਬਤਪੁਰ ਹਵਾਈ ਅੱਡੇ ਦੇ ਕਾਰਜਕਾਰੀ ਡਾਇਰੈਕਟਰ ਅਜੈ ਪਾਠਕ ਦੀ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਪਾਠਕ ਨੇ ਦੱਸਿਆ ਕਿ ਪਹਿਲਾਂ ਮੰਗਲਵਾਰ ਨੂੰ ਰਾਹੁਲ ਗਾਂਧੀ ਦਾ ਜਹਾਜ਼ ਪਹੁੰਚਣ ਦੀ ਸੂਚਨਾ ਸੀ ਪਰ ਬਾਅਦ ਵਿੱਚ ਏਅਰ ਟਰੈਫਿਕ ਕੰਟਰੋਲਰ ਨੂੰ ਜਾਣਕਾਰੀ ਮਿਲੀ ਕਿ ਕੇਰਲਾ ਦੇ ਕਿੰਨੌਰ ਤੋਂ ਪਰਤ ਰਿਹਾ ਰਾਹੁਲ ਦਾ ਜਹਾਜ਼ ਸਿੱਧਾ ਦਿੱਲੀ ਜਾ ਰਿਹਾ ਹੈ। -ਪੀਟੀਆਈ