ਛੱਤੀਸਗੜ੍ਹ: ਈਡੀ ਨੇ ਕੋਲਾ ਲੇਵੀ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ ਕਾਂਗਰਸੀ ਨੇਤਾਵਾਂ ਦੇ ਟਿਕਾਣਿਆਂ ’ਤੇ ਛਾਪੇ

ਛੱਤੀਸਗੜ੍ਹ: ਈਡੀ ਨੇ ਕੋਲਾ ਲੇਵੀ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ ਕਾਂਗਰਸੀ ਨੇਤਾਵਾਂ ਦੇ ਟਿਕਾਣਿਆਂ ’ਤੇ ਛਾਪੇ


ਨਵੀਂ ਦਿੱਲੀ, 20 ਫਰਵਰੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੋਲਾ ਲੇਵੀ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਅੱਜ ਛੱਤੀਸਗੜ੍ਹ ਵਿੱਚ ਕਾਂਗਰਸ ਨੇਤਾਵਾਂ ਨਾਲ ਸਬੰਧੀ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਰਾਜ ਦੀ ਰਾਜਧਾਨੀ ਰਾਏਪੁਰ ਵਿੱਚ 24 ਤੋਂ 26 ਫਰਵਰੀ ਤੱਕ ਕਾਂਗਰਸ ਦੇ ਤਿੰਨ ਦਿਨਾਂ ਸੈਸ਼ਨ ਤੋਂ ਪਹਿਲਾਂ ਹੋਈ। ਸੂਬੇ ਵਿੱਚ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਹੈ। ਭਿਲਾਈ (ਦੁਰਗ ਜ਼ਿਲ੍ਹਾ) ਵਿੱਚ ਵਿਧਾਇਕ ਦੇਵੇਂਦਰ ਯਾਦਵ, ਰਾਏਪੁਰ ਵਿੱਚ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਰਾਮ ਗੋਪਾਲ ਅਗਰਵਾਲ, ਛੱਤੀਸਗੜ੍ਹ ਪ੍ਰਦੇਸ਼ ਭਵਨ ਤੇ ਹੋਰ ਉਸਾਰੀ ਮਜ਼ਦੂਰ ਭਲਾਈ ਬੋਰਡ ਦੇ ਚੇਅਰਮੈਨ ਸੁਸ਼ੀਲ ਸੰਨੀ ਅਗਰਵਾਲ ਅਤੇ ਪਾਰਟੀ ਦੇ ਸੂਬਾ ਬੁਲਾਰੇ ਆਰਪੀ ਸਿੰਘ ਦੇ ਟਿਕਾਣਿਆਂ ਸਮੇਤ ਦਰਜਨ ਤੋਂ ਵੱਧ ਥਾਵਾਂ ‘ਤੇ ਤਲਾਸ਼ੀ ਲਈ ਗਈ।



Source link