ਨੇਪਾਲ ਤੋਂ ਭਾਰਤ ਆਈ ਪਾਕਿ ਲੜਕੀ ਨੂੰ ਵਾਪਸ ਭੇਜਿਆ

ਨੇਪਾਲ ਤੋਂ ਭਾਰਤ ਆਈ ਪਾਕਿ ਲੜਕੀ ਨੂੰ ਵਾਪਸ ਭੇਜਿਆ


ਪੱਤਰ ਪ੍ਰੇਰਕ
ਅਟਾਰੀ, 20 ਫਰਵਰੀ

ਨੇਪਾਲ ਰਸਤੇ ਭਾਰਤ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਈ ਪਾਕਿਸਤਾਨੀ ਲੜਕੀ ਇਕਰਾ ਜਿਵਾਨੀ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਭੇਜਿਆ ਗਿਆ। ਸੀਮਾ ਸੁਰੱਖਿਆ ਬਲ ਵੱਲੋਂ ਇਕਰਾ ਜਿਵਾਨੀ ਨੂੰ ਪਾਕਿਸਤਾਨ ਰੇਂਜਰਜ਼ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਇਕਰਾ ਜਿਵਾਨੀ ਭਾਰਤ ਵਿੱਚ ਰਹਿੰਦੇ ਆਪਣੇ ਦੋਸਤ ਨੂੰ ਮਿਲਣ ਲਈ ਗੈਰਕਾਨੂੰਨੀ ਢੰਗ ਨਾਲ ਨੇਪਾਲ ਰਸਤੇ ਭਾਰਤ ਆਈ ਸੀ। ਉਸ ਦਾ ਦੋਸਤ ਮੁਲਾਇਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੋਵਾਂ ਵਿਚਕਾਰ ਆਨਲਾਈਨ ਗੇਮ ਲੂਡੋ ਰਾਹੀਂ ਗੱਲਬਾਤ ਸ਼ੁਰੂ ਹੋਈ ਸੀ ਤੇ ਦੋਵਾਂ ‘ਚ ਪਿਆਰ ਹੋ ਗਿਆ। ਵਿਆਹ ਕਰਵਾਉਣ ਲਈ 19 ਸਾਲਾ ਇਕਰਾ ਸਤੰਬਰ 2022 ‘ਚ ਪਾਕਿਸਤਾਨ ਤੋਂ ਨੇਪਾਲ ਰਸਤੇ ਭਾਰਤ ਪੁੱਜੀ ਸੀ।



Source link