ਨਵੀਂ ਦਿੱਲੀ, 26 ਫਰਵਰੀ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਪ੍ਰਧਾਨਗੀ ਵਿੱਚ ਇੱੱਥੇ ਪਾਰਟੀ ਦੇ ਹੈੱਡਕੁਆਰਟਰ ਵਿੱਚ ਜਨਰਲ ਸਕੱਤਰਾਂ ਨਾਲ ਮੀਟਿੰਗ ਚੱਲ ਰਹੀ ਹੈ। ਕੌਮੀ ਜਨਰਲ ਸਕੱਤਰ (ਜਥੇਬੰਦਕ) ਬੀ.ਐੱਲ. ਸੰਤੋਸ਼ ਦੇ ਨਾਲ ਨਾਲ ਸੂਬਾਈ ਜਨਰਲ ਸਕੱਤਰ ਅਰੁਣ ਸਿੰਘ, ਦੁਸ਼ਿਅੰਤ ਕੁਮਾਰ ਗੌਤਮ, ਡੀ. ਪੁਰਾਂਦੇਸਵਰੀ, ਸੀ.ਟੀ. ਰਵੀ, ਤਰੁਣ ਚੁੱਘ, ਦਿਲੀਪ ਸਾਈਕੀਆ, ਵਿਨੋਦ ਤਾਵੜੇ, ਸੁਨੀਲ ਬਾਂਸਲ ਆਦਿ ਇਸ ਮੀਟਿੰਗ ਵਿੱਚ ਮੌਜੂਦ ਹਨ। ਪਾਰਟੀ ਸੂਤਰਾਂ ਮੁਤਾਬਕ ਮੀਟਿੰਗ ਵਿੱਚ ਭਾਜਪਾ ਦੀ ਤ੍ਰਿਪੁਰਾ ਵਿੱਚ ਸਥਿਤੀ ਬਾਰੇ ਚਰਚਾ ਕੀਤੀ ਜਾਵੇਗੀ, ਜਿੱਥੇ ਹਾਲ ਹੀ ਵਿੱਚ ਚੋਣਾਂ ਹੋਈਆਂ ਹਨ। ਇਸ ਤੋਂ ਇਲਾਵਾ ਨਾਗਾਲੈਂਡ ਤੇ ਮੇਘਾਲਿਆ ਵਿੱਚ ਭਾਜਪਾ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਹੋਵੇਗੀ। ਇਨ੍ਹਾਂ ਦੋਵਾਂ ਸੂਬਿਆਂ ਵਿੱਚ 27 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ। -ਆਈਏਐੱਨਐੱਸ