ਤਰਨ ਤਾਰਨ, 27 ਫਰਵਰੀ
ਕਾਂਗਰਸ ਸਰਕਾਰ ਸਮੇੇਂ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਦੀ ਇਕ ਔਰਤ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਅੱਜ ਕਰੀਬ 11 ਵਜੇ ਦੇ ਚੇਅਰਮੈਨ ਧਾਲੀਵਾਲ ਆਪਣੇ ਮੈਰਿਜ ਪੈਲੇਸ ਪਿੰਡ ਸੰਗਵਾਂ ਵਿਚ ਮੌਜੂਦ ਸਨ ਤਾਂ ਉਸੇ ਪੈਲੇਸ ਵਿਚ ਰਹਿਣ ਵਾਲੀ ਔਰਤ ਨੇ ਉਸ ਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਔਰਤ ਪੈਲੇਸ ‘ਚ ਹੀ ਕੰਮ ਕਰਦੀ ਸੀ। ਉਸ ਨੇ ਪਿਸਤੌਲ ਨਾਲ ਦੋ ਗੋਲੀਆਂ ਮਾਰੀਆਂ ਹਨ, ਜਿਨ੍ਹ੍ਵਾਂ ਵਿਚੋਂ ਇਕ ਉਨ੍ਹਾਂ ਦੇ ਦਿਲ ਦੇ ਨੇੜੇ ਲੱਗੀ। ਉਨ੍ਹ੍ਵਾਂ ਨੂੰ ਤੁਰੰਤ ਪੱਟੀ ਵਿਖੇ ਲਿਆਂਦਾ ਗਿਆ ਤਾਂ ਉਨ੍ਹ੍ਵਾਂ ਦੀ ਮੌਤ ਹੋ ਗਈ।