ਲਖਵਿੰਦਰ ਸਿੰਘ
ਮਲੋਟ, 3 ਮਾਰਚ
ਕਈ ਦਿਨ ਪਹਿਲਾਂ ਕੋਟਾ ਅਲਾਟ ਹੋਣ ਦੇ ਬਾਵਜੂਦ ਡਿਪੂ ਹੋਲਡਰਾਂ ਤੋਂ ਕਣਕ ਦੀ ਵੰਡ ਪ੍ਰਣਾਲੀ ਸੂਤ ਨਹੀਂ ਆਈ। ਕਣਕ ਲੈਣ ਲਈ ਤੜਕੇ ਤਿੰਨ ਵਜੇ ਤੋਂ ਡਿਪੂਆਂ ਅੱਗੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸਵੇਰੇ ਪੰਜ ਵਜੇ ਤੱਕ ਪੂਰੀ ਭੀੜ ਹੋ ਜਾਂਦੀ ਹੈ। ਇਸੇ ਤਰ੍ਹਾਂ ਤੜਕਸਾਰ ਕਤਾਰ ਵਿੱਚ ਖੜੇ ਲੋੜਵੰਦ ਔਰਤਾਂ ਅਤੇ ਮਰਦਾਂ ਨੇ ਕਿਹਾ ਕਿ ਉਹ ਅਸਲ ਲੋੜਵੰਦ ਹਨ ਤੇ ਉਹ ਹਾਲੇ ਤੱਕ ਕਣਕ ਤੋਂ ਵਾਂਝੇ ਹਨ। ਉਨ੍ਹਾਂ ਮੰਗ ਕੀਤੀ ਕਿ ਕਣਕ ਵੰਡ ਪ੍ਰਣਾਲੀ ਠੀਕ ਕੀਤੀ ਜਾਵੇ ਅਤੇ ਡਿਪੂਆਂ ਨੂੰ ਲੋੜੀਂਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ। ਡਿੱਪੂਆਂ ‘ਤੇ ਵਾਰੀ ਦੀ ਉਡੀਕ ਵਿਚ ਬੈਠੇ ਲੋੜਵੰਦਾਂ ਨੂੰ ਸਥਾਨਕ ਸਮਾਜਸੇਵੀ ਸੰਸਥਾਵਾਂ ਵੱਲੋਂ ਚਾਹ ਦਾ ਲੰਗਰ ਵਰਤਾਇਆ ਗਿਆ।