‘ਇਨਫਲੂਐਂਜ਼ਾ ਏ’ ਦੀ ਉਪ ਕਿਸਮ ਐੱਚ3ਐੱਨ2 ਕਾਰਨ ਲੋਕ ਬੁਖ਼ਾਰ ਤੇ ਖੰਘ ਤੋਂ ਪ੍ਰੇਸ਼ਾਨ, ਜ਼ਿਆਦਾ ਐਂਟੀਬਾਇਓਟਿਕਸ ਖਤਰਨਾਕ: ਆਈਸੀਐੱਮਆਰ

‘ਇਨਫਲੂਐਂਜ਼ਾ ਏ’ ਦੀ ਉਪ ਕਿਸਮ ਐੱਚ3ਐੱਨ2 ਕਾਰਨ ਲੋਕ ਬੁਖ਼ਾਰ ਤੇ ਖੰਘ ਤੋਂ ਪ੍ਰੇਸ਼ਾਨ, ਜ਼ਿਆਦਾ ਐਂਟੀਬਾਇਓਟਿਕਸ ਖਤਰਨਾਕ: ਆਈਸੀਐੱਮਆਰ


ਨਵੀਂ ਦਿੱਲੀ, 4 ਮਾਰਚ

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਮਾਹਿਰਾਂ ਨੇ ਕਿਹਾ ਹੈ ਕਿ ਭਾਰਤ ਵਿੱਚ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਖੰਘ ਅਤੇ ਬੁਖਾਰ ਦਾ ਕਾਰਨ ‘ਇਨਫਲੂਐਂਜ਼ਾ ਏ’ ਦੀ ਉਪ ਕਿਸਮ ਐੱਚ3ਐੱਨ2 ਹੈ। ਆਈਸੀਐੱਮਆਰ ਦੇ ਵਿਗਿਆਨੀਆਂ ਨੇ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਦੀ ਸੂਚੀ ਜਾਰੀ ਕੀਤੀ ਹੈ। ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਐੱਮਆਈਏ) ਨੇ ਦੇਸ਼ ਭਰ ਵਿੱਚ ਖੰਘ, ਜ਼ੁਕਾਮ ਅਤੇ ਜੀਅ ਕੱਚਾ ਹੋਣ ਦੇ ਵੱਧ ਰਹੇ ਮਾਮਲਿਆਂ ਦੌਰਾਨ ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਵਿਰੁੱਧ ਸਾਵਧਾਨ ਕੀਤਾ ਹੈ। ਆਈਐੱਮਏ ਨੇ ਕਿਹਾ ਕਿ ਮੌਸਮੀ ਬੁਖਾਰ ਪੰਜ ਤੋਂ ਸੱਤ ਦਿਨਾਂ ਤੱਕ ਰਹੇਗਾ। ਬੁਖਾਰ ਤਿੰਨ ਦਿਨਾਂ ਵਿੱਚ ਉਤਰ ਜਾਵੇਗਾ ਪਰ ਖੰਘ ਤਿੰਨ ਹਫ਼ਤਿਆਂ ਤੱਕ ਜਾਰੀ ਰਹਿ ਸਕਦੀ ਹੈ।



Source link