ਬੰਗਲਾਦੇਸ਼: ਰੋਹਿੰਗਿਆ ਸ਼ਰਨਾਰਥੀ ਕੈਂਪ ’ਚ ਅੱਗ ਲੱਗੀ; ਹਜ਼ਾਰਾਂ ਬੇਘਰ

ਬੰਗਲਾਦੇਸ਼: ਰੋਹਿੰਗਿਆ ਸ਼ਰਨਾਰਥੀ ਕੈਂਪ ’ਚ ਅੱਗ ਲੱਗੀ; ਹਜ਼ਾਰਾਂ ਬੇਘਰ


ਕੋਕਸ ਬਾਜ਼ਾਰ (ਬੰਗਲਾਦੇਸ਼), 5 ਮਾਰਚ

ਦੱਖਣੀ ਬੰਗਲਾਦੇਸ਼ ਵਿੱਚ ਰੋਹਿੰਗਿਆ ਮੁਸਲਿਮ ਭਾਈਚਾਰੇ ਦੇ ਕੈਂਪ ਵਿੱਚ ਅੱਜ ਲੱਗੀ ਅੱਗ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ। ਸੰਯੁਕਤ ਰਾਸ਼ਟਰ ਤੇ ਫਾਇਰ ਵਿਭਾਗ ਅਨੁਸਾਰ ਇਹ ਘਟਨਾ ਕੋਕਸ ਬਾਜ਼ਾਰ ਜ਼ਿਲ੍ਹੇ ਦੇ ਬਾਲੂਖਾਲੀ ਕੈਂਪ ਵਿੱਚ ਲੱਗੀ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਿਫਿਊਜਿਜ਼ (ਯੂਐੱਨਐੱਚਸੀਆਰ) ਅਨੁਸਾਰ ਰੋਹਿੰਗਿਆ ਵਲੰਟੀਅਰ ਬੇਘਰ ਹੋਏ ਲੋਕਾਂ ਦੀ ਮਦਦ ਲਈ ਬਹੁੜੇ ਹਨ। ਦੱਸਣਯੋਗ ਹੈ ਕਿ ਬੀਤੇ ਕਈ ਦਹਾਕਿਆਂ ਵਿੱਚ ਲੱਖਾਂ ਰੋਹਿੰਗਿਆ ਸ਼ਰਨਾਰਥੀ ਮਿਆਂਮਾਰ ਛੱਡ ਕੇ ਬੰਗਲਾਦੇਸ਼ ਵਿੱਚ ਦਾਖਲ ਹੋ ਗਏ ਸਨ ਤਾਂ ਕਿ ਉਹ ਮਿਆਂਮਾਰ ਫੌਜ ਵੱਲੋਂ ਕੀਤੀ ਜਾਂਦੀ ਕਾਰਵਾਈ ਤੋਂ ਬਚ ਸਕਣ। ਕਾਬਿਲੇਗੌਰ ਹੈ ਕਿ ਸਾਲ 2021 ਵਿੱਚ ਮਿਆਂਮਾਰ ਫੌਜ ਨੇ ਦੇਸ਼ ਦੀ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਸੀ ਜਿਸ ਮਗਰੋਂ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸ ਭੇਜਣ ਸਬੰਧੀ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ। -ਪੀਟੀਆਈ



Source link