ਬਰਤਾਨੀਆ: ਅਫਗਾਨ ਸਿੱਖ ਸ਼ਰਨਾਰਥੀ ਦੀ ਹੱਤਿਆ ਦੇ ਦੋਸ਼ ਹੇਠ ਦੋ ਨੌਜਵਾਨ ਦੋਸ਼ੀ ਕਰਾਰ

ਬਰਤਾਨੀਆ: ਅਫਗਾਨ ਸਿੱਖ ਸ਼ਰਨਾਰਥੀ ਦੀ ਹੱਤਿਆ ਦੇ ਦੋਸ਼ ਹੇਠ ਦੋ ਨੌਜਵਾਨ ਦੋਸ਼ੀ ਕਰਾਰ


ਲੰਡਨ: ਇੱਥੋਂ ਦੀ ਇੱਕ ਅਦਾਲਤ ਨੇ ਲੰਡਨ ‘ਚ 16 ਸਾਲਾ ਅਫਗਾਨੀ ਸਿੱਖ ਸ਼ਰਨਾਰਥੀ ਦੀ ਹੱਤਿਆ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਦੋਸ਼ੀ ਠਹਿਰਾਇਆ ਹੈ। ਪੁਲੀਸ ਅਨੁਸਾਰ ਦੋਸ਼ੀਆਂ ਨੇ ਉਸ ਨੂੰ ਵਿਰੋਧੀ ਗੈਂਗ ਦਾ ਮੈਂਬਰ ਸਮਝ ਲਿਆ ਸੀ। ਲੰਡਨ ਦੀ ਓਲਡ ਬੈਲੇ ਅਦਾਲਤ ਵਿੱਚ ਸੁਣਵਾਈ ਮਗਰੋਂ ਬੀਤੇ ਦਿਨ ਵਾਨੁਸ਼ਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਰਿਸ਼ਮੀਤ ਸਿੰਘ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। ਦੋਵਾਂ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਨਵੰਬਰ 2021 ਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਿਸ਼ਮੀਤ ਆਪਣੇ ਦੋਸਤਾਂ ਨਾਲ ਖੇਡ ਕੇ ਪੈਦਲ ਘਰ ਜਾ ਰਿਹਾ ਸੀ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਰਿਸ਼ਮੀਤ ਅਕਤੂਬਰ 2019 ਵਿੱਚ ਆਪਣੀ ਮਾਤਾ ਅਤੇ ਦਾਦੀ ਨਾਲ ਬਰਤਾਨੀਆ ਆਇਆ ਸੀ। ਇਸ ਤੋਂ ਛੇ ਮਹੀਨੇ ਪਹਿਲਾਂ ਉਸ ਦਾ ਪਿਤਾ ਤਾਲਿਬਾਨੀ ਦਹਿਸ਼ਤਗਰਦਾਂ ਹੱਥੋਂ ਮਾਰਿਆ ਗਿਆ ਸੀ। -ਪੀਟੀਆਈ



Source link