ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 10 ਮਾਰਚ
ਬੀਐੱਸਐੱਫ ਤੇ ਪੁਲੀਸ ਨੇ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਨਬੀਨਗਰ ‘ਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਡਰੋਨ ਦੇ ਨਾਲ ਏਕੇ 47 ਰਾਈਫ਼ਲ, ਦੋ ਮੈਗਜ਼ੀਨ ਤੇ 40 ਗੋਲੀਆਂ ਬਰਾਮਦ ਹੋਈਆਂ ਹਨ| ਬਟਾਲਾ ਦੇ ਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਲੰਘੀ ਰਾਤ ਡੇਰਾ ਬਾਬਾ ਨਾਨਕ ਦੀ ਬੀਓਪੀ ਮੇਤਲਾ ਵਿਖੇ ਪਾਕਿਸਤਾਨੀ ਡਰੋਨ ਦੀ ਗਤੀਵਿਧੀ ਬੀਐੱਸਐੱਫ ਨੇ ਦਰਜ ਕੀਤੀ ਸੀ, ਜਿਸ ਤੋਂ ਬਾਅਦ ਅੱਜ ਇਲਾਕੇ ਦੇ ਪਿੰਡ ਨਬੀਨਗਰ ‘ਚ ਬੀਐੱਸਐੱਫ ਅਤੇ ਡੇਰਾ ਬਾਬਾ ਨਾਨਕ ਤੇ ਕੋਟਲੀ ਸੂਰਤ ਮੱਲ੍ਹੀ ਥਾਣੇ ਦੀ ਪੁਲੀਸ ਵਲੋਂ ਸਾਂਝੀ ਤਲਾਸ਼ੀ ਮੁਹਿੰਗ ਚਲਾਈ ਗਈ। ਡਰੋਨ ਸਬੰਧੀ ਪਿੰਡ ਦੇ ਹੀ ਵਿਅਕਤੀ ਨੇ ਸੂਚਨਾ ਦਿੱਤੀ ਸੀ| ਉਨ੍ਹਾਂ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕੀਤਾ ਗਿਆ ਹੈ। ਕਰਕੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |