ਸੰਯੁਕਤ ਰਾਸ਼ਟਰ ਏਜੰਡੇ ਦੇ ਕੇਂਦਰ ’ਚ ਕਸ਼ਮੀਰ ਮਸਲੇ ਨੂੰ ਲਿਆਉਣ ਲਈ ਪਾਕਿਸਤਾਨ ਨੂੰ ਕਰਨੀ ਪੈ ਰਹੀ ਹੈ ਜੱਦੋ-ਜਹਿਦ: ਬਿਲਾਵਲ ਭੁੱਟੋ

ਸੰਯੁਕਤ ਰਾਸ਼ਟਰ ਏਜੰਡੇ ਦੇ ਕੇਂਦਰ ’ਚ ਕਸ਼ਮੀਰ ਮਸਲੇ ਨੂੰ ਲਿਆਉਣ ਲਈ ਪਾਕਿਸਤਾਨ ਨੂੰ ਕਰਨੀ ਪੈ ਰਹੀ ਹੈ ਜੱਦੋ-ਜਹਿਦ: ਬਿਲਾਵਲ ਭੁੱਟੋ

ਸੰਯੁਕਤ ਰਾਸ਼ਟਰ, 11 ਮਾਰਚ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਸੰਯੁਕਤ ਰਾਸ਼ਟਰ ਦੇ ਏਜੰਡੇ ਦੇ ‘ਕੇਂਦਰ’ ‘ਚ ਕਸ਼ਮੀਰ ਮੁੱਦੇ ਨੂੰ ਲਿਆਉਣ ਲਈ ਜੱਦੋ ਜਹਿਦ ਕਰਨੀ ਪੈ ਰਹੀ ਹੈੇ। ਜ਼ਰਦਾਰੀ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਤੁਹਾਡਾ ਇਹ ਨੋਟ ਕਰਨਾ ਵੀ ਸਹੀ ਹੈ ਕਿ ਸਾਨੂੰ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਨੂੰ ਏਜੰਡੇ ਦੇ ਕੇਂਦਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’

Source link