ਮੋਗਾ: ਪਿੰਡ ਘੋਲੀਆ ਖੁਰਦ ’ਚ ਡਾਕਘਰ ਮੁਲਾਜ਼ਮ ਨੂੰ ਗੋਲੀਆਂ ਮਾਰੀਆਂ, ਪੁਲੀਸ ਨੇ ਹਮਲਾਵਰ ਕਾਬੂ ਕੀਤਾ

ਮੋਗਾ: ਪਿੰਡ ਘੋਲੀਆ ਖੁਰਦ ’ਚ ਡਾਕਘਰ ਮੁਲਾਜ਼ਮ ਨੂੰ ਗੋਲੀਆਂ ਮਾਰੀਆਂ, ਪੁਲੀਸ ਨੇ ਹਮਲਾਵਰ ਕਾਬੂ ਕੀਤਾ


ਮਹਿੰਦਰ ਸਿੰਘ ਰੱਤੀਆ

ਮੋਗਾ, 16 ਮਾਰਚ

ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਘੋਲੀਆ ਖੁਰਦ ਵਿਚ ਡਾਕਘਰ ਮੁਲਜ਼ਮ 50 ਸਾਲਾ ਜਸਵਿੰਦਰ ਸਿੰਘ ਨੂੰ ਅੱਜ ਅਣਪਛਾਤੇ ਨੇ 4 ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਪੁਲੀਸ ਨੇ ਹਮਲਾਵਰ ਦਾ ਪਿੱਛਾ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਮਲਵਾਰ ਵੀ ਇਸੇ ਡਾਕਘਰ ਦਾ ਮੁਲਜ਼ਮ ਹੈ। ਗੰਭੀਰ ਜ਼ਖ਼ਮੀ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਡੀਐੱਸਪੀ ਮਨਜੀਤ ਸਿੰਘ ਢੇਸੀ ਤੇ ਹੋਰ ਪੁਲੀਸ ਅਧਿਕਾਰੀ ਪੁੱਜ ਚੁੱਕੇ ਹਨ।



Source link