ਕੋਲਕਾਤਾ, 19 ਮਾਰਚ
ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ‘ਦੁਰਵਰਤੋਂ’ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਵਾਂਗ ਸਿਆਸੀ ਤੌਰ ‘ਤੇ ਖਤਮ ਹੋ ਜਾਵੇਗੀ। ਅਖਿਲੇਸ਼ ਨੇ ਜਾਤੀ ਜਨਗਣਨਾ ‘ਤੇ ਵੀ ਜ਼ੋਰ ਦਿੰਦੇ ਹੋਏ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਇਕ ਵੱਡਾ ਮੁੱਦਾ ਹੋਵੇਗਾ। ਕੋਲਕਾਤਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ “ਪਹਿਲਾਂ ਕਾਂਗਰਸ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਦੀ ਸੀ ਅਤੇ ਹੁਣ ਭਾਜਪਾ ਉਹੀ ਕਰ ਰਹੀ ਹੈ। ਕਾਂਗਰਸ ਹੁਣ ਖਤਮ ਹੋ ਚੁੱਕੀ ਹੈ। ਭਾਜਪਾ ਦਾ ਵੀ ਇਹੀ ਹਾਲ ਹੋਵੇਗਾ।” ਪੀਟੀਆਈ