ਐੱਸਐੱਫਜੇ ਨੇ ਉੱਤਰਾਖੰਡ ਦੇ ਰਾਮਨਗਰ ’ਚ ਜੀ-20 ਬੈਠਕ ਬਾਰੇ ਧਮਕੀਆਂ ਦਿੱਤੀਆਂ

ਐੱਸਐੱਫਜੇ ਨੇ ਉੱਤਰਾਖੰਡ ਦੇ ਰਾਮਨਗਰ ’ਚ ਜੀ-20 ਬੈਠਕ ਬਾਰੇ ਧਮਕੀਆਂ ਦਿੱਤੀਆਂ


ਦੇਹਰਾਦੂਨ, 27 ਮਾਰਚ

ਉੱਤਰਾਖੰਡ ਦੇ ਰਾਮਨਗਰ ‘ਚ ਮੰਗਲਵਾਰ ਤੋਂ ਹੋਣ ਵਾਲੀ ਜੀ-20 ਬੈਠਕ ਤੋਂ ਪਹਿਲਾਂ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਸੰਗਠਨ ਨੇ ਕਈ ਵਿਅਕਤੀਆਂ ਨੂੰ ਧਮਕੀਆਂ ਦਿੱਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਨ ਜੀ-20 ਬੈਠਕ ਦੇ ਜ਼ਰੀਏ ਮਾਮਲੇ ਦਾ ਕੌਮਾਂਤਰੀਕਰਨ ਕਰਨਾ ਚਾਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਉੱਤਰਾਖੰਡ ਵਿੱਚ ਕਈ ਵਿਅਕਤੀਆਂ ਨੂੰ ‘ਸਿੱਖ ਫਾਰ ਜਸਟਿਸ’ ਸੰਸਥਾ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਫੋਨ ਆਇਆ ਕਿ ‘ਰਾਮਨਗਰ ਭਾਰਤ ਦਾ ਹਿੱਸਾ ਨਹੀਂ ਹੈ ਅਤੇ ਪੰਜਾਬ ਨੂੰ ਆਜ਼ਾਦ ਕਰਨ ਤੋਂ ਬਾਅਦ ਇਸ ਨੂੰ ਖਾਲਿਸਤਾਨ ਦਾ ਹਿੱਸਾ ਬਣਾਇਆ ਜਾਵੇਗਾ।



Source link