ਪਾਕਿਸਤਾਨ: ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਬਦਲਣ ਖ਼ਿਲਾਫ਼ ਕਰਾਚੀ ’ਚ ਪ੍ਰਦਰਸ਼ਨ

ਪਾਕਿਸਤਾਨ: ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਬਦਲਣ ਖ਼ਿਲਾਫ਼ ਕਰਾਚੀ ’ਚ ਪ੍ਰਦਰਸ਼ਨ


ਕਰਾਚੀ, 31 ਮਾਰਚ

ਪਾਕਿਸਤਾਨ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਕਈ ਮੈਂਬਰਾਂ ਨੇ ਦੇਸ਼ ਵਿੱਚ ਹਿੰਦੂ ਲੜਕੀਆਂ ਅਤੇ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲਿਆਂ ਵੱਲ ਧਿਆਨ ਖਿੱਚਣ ਲਈ ਇੱਥੇ ਰੋਸ ਮਾਰਚ ਕੱਢਿਆ। ਕਰਾਚੀ ਪ੍ਰੈਸ ਕਲੱਬ ਦੇ ਬਾਹਰ ਅਤੇ ਸਿੰਧ ਅਸੈਂਬਲੀ ਦੀ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ਹਿੰਦੂ ਸੰਗਠਨ ਪਾਕਿਸਤਾਨ ਦਰਾਵਰ ਇਤੇਹਾਦ (ਪੀਡੀਆਈ) ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਿੰਧੀ ਹਿੰਦੂਆਂ ਨੂੰ ਦਰਪੇਸ਼ ਇਸ ਵੱਡੀ ਸਮੱਸਿਆ ਨੂੰ ਉਜਾਗਰ ਕਰਨਾ ਚਾਹੁੰਦੇ ਹਨ। ਖਾਸ ਤੌਰ ‘ਤੇ ਪੇਂਡੂ ਖੇਤਰਾਂ ਵਿੱਚ ਜਿੱਥੇ ਛੋਟੀਆਂ ਕੁੜੀਆਂ, ਜਿਨ੍ਹਾਂ ‘ਚ ਕੁਝ 12 ਅਤੇ 13 ਸਾਲ ਦੀਆਂ ਹਨ, ਨੂੰ ਦਿਨ-ਦਿਹਾੜੇ ਅਗਵਾ ਕਰ ਲਿਆ ਜਾਂਦਾ ਹੈ, ਜ਼ਬਰਦਸਤੀ ਇਸਲਾਮ ਕਬੂਲ ਕਰ ਲਿਆ ਜਾਂਦਾ ਹੈ ਅਤੇ ਫਿਰ ਵੱਡੀ ਉਮਰ ਦੇ ਮੁਸਲਿਮ ਮਰਦਾਂ ਨਾਲ ਵਿਆਹ ਦਿੱਤਾ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਸਰਕਾਰ ਨੂੰ ਹਿੰਦੂ ਲੜਕੀਆਂ ਅਤੇ ਔਰਤਾਂ ਦੇ ਜਬਰੀ ਧਰਮ ਪਰਿਵਰਤਨ ਵਿਰੁੱਧ ਰੋਕਿਆ ਬਿੱਲ ਪਾਸ ਕਰਨ ਦੀ ਅਪੀਲ ਕੀਤੀ ਗਈ।



Source link