ਪੱਤਰਕਾਰ ਡਾ. ਗੁਰਵਿੰਦਰ ਸਿੰਘ ਨੂੰ ‘ਹਿਊਮਨ ਰਾਈਟਸ ਜਰਨਲਿਜ਼ਮ’ ਐਵਾਰਡ

ਪੱਤਰਕਾਰ ਡਾ. ਗੁਰਵਿੰਦਰ ਸਿੰਘ ਨੂੰ ‘ਹਿਊਮਨ ਰਾਈਟਸ ਜਰਨਲਿਜ਼ਮ’ ਐਵਾਰਡ


ਟ੍ਰਿਬਿਊਨ ਨਿਊਜ਼ ਸਰਵਿਸ

ਨਿਊ ਵੈਸਟਮਿੰਸਟਰ, 5 ਅਪਰੈਲ

ਕੈਨੇਡਾ ਦੇ ਪੰਜਾਬੀ ਪੱਤਰਕਾਰ ਅਤੇ ਪ੍ਰੋਗਰਾਮ ‘ਆਵਾਜ਼-ਏ-ਪੰਜਾਬ’ ਦੇ ਮੇਜ਼ਬਾਨ ਡਾ. ਗੁਰਵਿੰਦਰ ਸਿੰਘ ਨੂੰ ‘ਹਿਊਮਨ ਰਾਈਟਸ ਜਰਨਲਿਜ਼ਮ ਐਵਾਰਡ’ ਨਾਲ ਸਨਮਾਨਿਆ ਗਿਆ ਹੈ। ਇਹ ਐਵਾਰਡ ਅਦਾਰਾ ‘ਰੈਡੀਕਲ ਦੇਸੀ’ ਵੱਲੋਂ ਡਾ. ਗੁਰਵਿੰਦਰ ਸਿੰਘ ਦੀ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਪੱਤਰਕਾਰੀ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਗੁਰਦੁਆਰਾ ਸੁਖ ਸਾਗਰ ਖਾਲਸਾ ਦੀਵਾਨ ਸੁਸਾਇਟੀ ਨਿਊਵੈਸਟਮਿੰਸਟਰ ਵੱਲੋਂ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਬਲਵੰਤ ਸਿੰਘ ਖੁਰਦਪੁਰ ਸਮੇਤ ਸਮੂਹ ਗ਼ਦਰੀ ਬਾਬਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਵੱਲੋਂ ਪਾਏ ਪੂਰਨਿਆਂ ‘ਤੇ ਚੱਲਣ ਦੀ ਲੋੜ ਹੈ।



Source link