ਕਰੋਨਾ: 5,335 ਨਵੇਂ ਕੇਸ ਆਏ ਸਾਹਮਣੇ

ਕਰੋਨਾ: 5,335 ਨਵੇਂ ਕੇਸ ਆਏ ਸਾਹਮਣੇ


ਨਵੀਂ ਦਿੱਲੀ, 6 ਅਪਰੈਲ

ਦੇਸ਼ ਵਿੱਚ ਪਿਛਲੇ 24 ਘੰਟਿਆਂ ‘ਚ ਕਰੋਨਾਵਾਇਰਸ ਦੇ 5,335 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ ਕਰੀਬ ਛੇ ਮਹੀਨਿਆਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਇਕ ਦਿਨ ‘ਚ ਹੋਣ ਵਾਲਾ ਇਹ ਸਭ ਤੋਂ ਵੱਡਾ ਵਾਧਾ ਹੈ। ਭਾਰਤ ਵਿੱਚ ਰੋਜ਼ਾਨਾ ਲਾਗ ਦੇ ਨਵੇਂ ਕੇਸ ਸਾਹਮਣੇ ਆਉਣ ਨਾਲ ਪਿਛਲੇ ਕੁਝ ਦਿਨਾਂ ‘ਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਪਹਿਲੀ ਅਪਰੈਲ ਨੂੰ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ 2994 ਸੀ ਜਦਕਿ 2 ਅਪਰੈਲ ਨੂੰ 3824 ਨਵੇਂ ਕੇਸ ਸਾਹਮਣੇ ਆਏ ਸਨ। ਉਸ ਤੋਂ ਬਾਅਦ 3 ਅਪਰੈਲ ਨੂੰ 3641 ਕੇਸ ਤੇ 4 ਅਪਰੈਲ ਨੂੰ 3038 ਮਾਮਲੇ ਸਾਹਮਣੇ ਆਏ ਸਨ। -ਪੀਟੀਆਈ



Source link