ਲਖਨਊ: ਇੱਥੇ ਅੱਜ ਆਈਪੀਐੱਲ ਦੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਦੀ ਟੀਮ ਨੇ ਜਿੱਤ ਲਈ ਮਿਲੇ 122 ਦੌੜਾਂ ਦੇ ਟੀਚੇ ਨੂੰ 24 ਗੇਂਦਾਂ ਬਾਕੀ ਰਹਿੰਦੇ ਹੋਏ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਜ਼ੋਰ ‘ਤੇ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ‘ਤੇ 121 ਦੌੜਾਂ ਉੱਤੇ ਰੋਕ ਦਿੱਤਾ ਸੀ। ਲਖਨਊ ਵਾਸਤੇ ਕ੍ਰੁਨਾਲ ਪੰਡਿਆ ਨੇ ਤਿੰਨ ਅਤੇ ਅਮਿਤ ਮਿਸ਼ਰਾ ਨੇ ਦੋ ਵਿਕਟਾਂ ਲਈਆਂ। ਸਨਰਾਈਜ਼ਰਜ਼ ਲਈ ਅਖ਼ੀਰ ਵਿੱਚ ਅਬਦੁਲ ਸਮਾਦ ਨੇ 10 ਗੇਂਦਾਂ ‘ਚ 21 ਦੌੜਾਂ ਬਣਾਈਆਂ। -ਪੀਟੀਆਈ