ਅਮਰੀਕਾ ਨੇ ਭਾਰਤ ਵਿੱਚ ਐੱਫ-15 ਲੜਾਕੂ ਜਹਾਜ਼ ਭੇਜੇ

ਅਮਰੀਕਾ ਨੇ ਭਾਰਤ ਵਿੱਚ ਐੱਫ-15 ਲੜਾਕੂ ਜਹਾਜ਼ ਭੇਜੇ


ਨਵੀਂ ਦਿੱਲੀ, 10 ਅਪਰੈਲ

ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਭਾਰਤ ਅਤੇ ਅਮਰੀਕਾ ਦੇ ਵਿਸ਼ੇਸ਼ ਬਲ ਜੰਗੀ ਮਸ਼ਕਾਂ ਵਿੱਚ ਰੁੱਝੇ ਹੋਏ ਹਨ। ਇਹ ਮਸ਼ਕਾਂ ਸਰਹੱਦੀ ਖੇਤਰਾਂ ਵਿੱਚ ਲੜਾਕੂ ਜਹਾਜ਼ਾਂ ਦੇ ਅਪਰੇਸ਼ਨਾਂ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਬਲਾਂ ਦੇ ਕਲਾਈਕੁੰਡਾ ਵਿੱਚ ਲੜਾਕੂ ਤੇ ਮਾਲਵਾਹਕ ਜਹਾਜ਼ਾਂ ਸਮੇਤ ਵੱਡੀਆਂ ਟੁੱਕੜੀਆਂ ਨਾਲ ਹਿੱਸਾ ਲੈਣ ਦੀ ਸੰਭਾਵਨਾ ਹੈ। ਅਮਰੀਕੀ ਹਵਾਈ ਫੌਜ ਆਪਣੇ ਐੱਫ-15 ਸਟ੍ਰਾਈਕ ਈਗਲ ਲੜਾਕੂ ਜਹਾਜ਼ ਨਾਲ ਇਨ੍ਹਾਂ ਮਸ਼ਕਾਂ ਵਿੱਚ ਹਿੱਸਾ ਲੈ ਰਹੀ ਹੈ। ਹਾਲਾਂਕਿ, ਇਸ ਵਿੱਚ ਕੁੱਝ ਬਦਲਾਅ ਵੀ ਕੀਤੇ ਜਾ ਸਕਦੇ ਹਨ। ਇਹ ਜੰਗੀ ਮਸ਼ਕਾਂ ਅਜਿਹੇ ਸਮੇਂ ਹੋ ਰਹੀਆਂ ਹਨ, ਜਦੋਂ ਭਾਰਤ ਦਾ ਚੀਨ ਨਾਲ ਫੌਜੀ ਤਣਾਅ ਚੱਲ ਰਿਹਾ ਹੈ। -ਏਐੱਨਆਈ



Source link