ਅਮਰੀਕਾ: ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਬੈਂਕ ਦੀ ਇਮਾਰਤ ’ਚ ਗੋਲੀਬਾਰੀ ਕਰਕੇ 5 ਮਾਰੇ

ਅਮਰੀਕਾ: ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਬੈਂਕ ਦੀ ਇਮਾਰਤ ’ਚ ਗੋਲੀਬਾਰੀ ਕਰਕੇ 5 ਮਾਰੇ


ਲੂਈਸਵਿਲੇ (ਅਮਰੀਕਾ), 11 ਅਪਰੈਲ

ਅਮਰੀਕਾ ਦੇ ਟੈਕਸਾਸ ਸੂਬੇ ਦੇ ਲੂਈਸਵਿਲੇ ‘ਚ ਬੈਂਕ ਦੀ ਇਮਾਰਤ ‘ਤੇ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੇ ਇਸ ਘਟਨਾ ਦਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸਿੱਧਾ ਪ੍ਰਸਾਰਨ ਕੀਤਾ। ਗੋਲੀਬਾਰੀ ਅੱਜ ਸਵੇਰੇ ਈਸਟ ਮੇਨ ਸਟ੍ਰੀਟ ਦੀ ਇਮਾਰਤ ਵਿਚ ਹੋਈ, ਜਿਸ ਵਿਚ ਓਲਡ ਨੈਸ਼ਨਲ ਬੈਂਕ ਹੈ। ਇਸ ਘਟਨਾ ਵਿੱਚ ਕੈਂਟਕੀ ਦੇ ਗਵਰਨਰ ਦੇ ਕਰੀਬੀ ਦੋਸਤ ਸਮੇਤ ਪੰਜ ਵਿਅਕਤੀ ਮਾਰੇ ਗਏ ਅਤੇ ਮਸ਼ਕੂਕ ਹਮਲਾਵਰ ਵੀ ਮਾਰਿਆ ਗਿਆ।



Source link