ਵੀਡੀਓ ’ਤੇ ਵਿਵਾਦ: ਦਲਾਈ ਲਾਮਾ ਨੇ ਮੁਆਫ਼ੀ ਮੰਗੀ

ਵੀਡੀਓ ’ਤੇ ਵਿਵਾਦ: ਦਲਾਈ ਲਾਮਾ ਨੇ ਮੁਆਫ਼ੀ ਮੰਗੀ


ਸ਼ਿਮਲਾ, 10 ਅਪਰੈਲ

ਤਿੱਬਤੀ ਧਾਰਮਿਕ ਗੁਰੂ ਦਲਾਈ ਲਾਮਾ ਨੇ ਕਿਹਾ ਕਿ ਜੇ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਜ਼ਿਕਰਯੋਗ ਹੈ ਕਿ ਅਧਿਆਤਮਕ ਗੁਰੂ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਇਕ ਲੜਕੇ ਨੂੰ ਉਨ੍ਹਾਂ ਦੀ ਜੀਭ ਨੂੰ ਚੂਸਣ ਲਈ ਆਖ ਰਹੇ ਹਨ। ਵੀਡੀਓ ਵਿੱਚ ਦਲਾਮੀ ਲਾਮਾ ਨੇ ਬੱਚੇ ਨੂੰ ਇਹ ਵੀ ਆਖਿਆ ਕਿ ਉਹ ਆਪਣੇ ਆਲੇ-ਦੁਆਲੇ ਉਨ੍ਹਾਂ ਚੰਗੇ ਵਿਅਕਤੀਆਂ ‘ਤੇ ਗੌਰ ਕਰੇ ਜਿਹੜੇ ਸ਼ਾਂਤ ਤੇ ਖੁਸ਼ਨੁਮਾ ਮਾਹੌਲ ਸਿਰਜਦੇ ਹਨ। ਸੋਮਵਾਰ ਨੂੰ ਜਾਰੀ ਬਿਆਨ ਮੁਤਾਬਿਕ,’ਵਾਇਰਲ ਹੋਈ ਵੀਡੀਓ ਕਲਿਪ ਰਾਹੀਂ ਦਲਾਮੀ ਲਾਮਾ ਤੋਂ ਇਕ ਬੱਚਾ ਪੁੱਛਦਾ ਦਿਖਾਈ ਦੇ ਰਿਹਾ ਹੈ ਕਿ ਕੀ ਉਹ ਉਨ੍ਹਾਂ ਨੂੰ ਗਲੇ ਮਿਲ ਸਕਦਾ ਹੈ।’ ਬਿਆਨ ਮੁਤਾਬਿਕ ਜੇ ਦਲਾਮੀ ਲਾਮਾ ਦੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਉਸ ਲੜਕੇ ਅਤੇ ਉਸ ਦੇ ਪਰਿਵਾਰ ਸਣੇ ਸਾਰਿਆਂ ਤੋਂ ਮੁਆਫ਼ੀ ਮੰਗਦੇ ਹਨ। -ਪੀਟੀਆਈ



Source link