ਨੇਪਾਲ ’ਚ ਸੜਕ ਹਾਦਸੇ ਕਾਰਨ ਭਾਰਤ ਦੇ 4 ਨਾਗਰਿਕਾਂ ਦੀ ਮੌਤ

ਨੇਪਾਲ ’ਚ ਸੜਕ ਹਾਦਸੇ ਕਾਰਨ ਭਾਰਤ ਦੇ 4 ਨਾਗਰਿਕਾਂ ਦੀ ਮੌਤ


ਕਾਠਮੰਡੂ, 12 ਅਪਰੈਲ

ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ਵਿੱਚ ਕਾਰ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ| ਜ਼ਿਲ੍ਹਾ ਪੁਲੀਸ ਦਫ਼ਤਰ ਅਨੁਸਾਰ ਇਹ ਹਾਦਸਾ ਬੀਪੀ ਹਾਈਵੇਅ ਦੇ ਸਿੰਧੂਲਿਮਾਡੀ-ਖੁਰਕੋਟ ਸੈਕਸ਼ਨ ‘ਤੇ ਕਾਠਮੰਡੂ ਤੋਂ ਕਰੀਬ 100 ਕਿਲੋਮੀਟਰ ਦੂਰ ਹੋਇਆ। ਕਾਰ ਦਾ ਭਾਰਤੀ ਰਜਿਸਟ੍ਰੇਸ਼ਨ ਨੰਬਰ ਸੀ। ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਸਥਾਨਕ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੰਜਵਾਂ ਜ਼ਖਮੀ ਵਿਅਕਤੀ ਹਸਪਤਾਲ ‘ਚ ਭਰਤੀ ਹੈ। ਮਰਨ ਵਾਲਿਆਂ ਦੀ ਪਛਾਣ ਨਹੀਂ ਹੋਈ।



Source link