ਯੂਏਈ: ਇਮਾਰਤ ’ਚ ਅੱਗ ਲੱਗਣ ਕਾਰਨ ਚਾਰ ਭਾਰਤੀਆਂ ਸਣੇ 16 ਹਲਾਕ; 9 ਜ਼ਖਮੀ

ਯੂਏਈ: ਇਮਾਰਤ ’ਚ ਅੱਗ ਲੱਗਣ ਕਾਰਨ ਚਾਰ ਭਾਰਤੀਆਂ ਸਣੇ 16 ਹਲਾਕ; 9 ਜ਼ਖਮੀ


ਦੁਬਈ, 16 ਅਪਰੈਲ

ਦੁਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਕੇਰਲਾ (ਭਾਰਤ) ਦੇ ਇੱਕ ਜੋੜੇ ਸਮੇਤ ਘੱਟੋ-ਘੱਟ ਚਾਰ ਭਾਰਤੀ ਸ਼ਾਮਲ ਹਨ। ਘਟਨਾ ਵਿੱਚ 9 ਲੋਕ ਜ਼ਖਮੀ ਵੀ ਹੋਏ ਹਨ। ਇੱਕ ਮੀਡੀਆ ਰਿਪੋਰਟ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ। ਗਲਫ ਨਿਊਜ਼ ਨੇ ਦੱਸਿਆ ਕਿ ਦੁਬਈ ਦੇ ਸਿਵਲ ਡਿਫੈਂਸ ਆਪ੍ਰੇਸ਼ਨ ਰੂਮ ਨੂੰ ਸ਼ਨਿਚਰਵਾਰ ਦੁਪਹਿਰ 12.35 ਵਜੇ ਦੁਬਈ ਦੇ ਪੁਰਾਣੇ ਇਲਾਕੇ ਅਲ ਰਾਸ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ। ਸਰਕਾਰ ਨਾਲ ਸਬੰਧਤ ਅਖਬਾਰ ‘ਦਿ ਨੈਸ਼ਨਲ’ ਨੇ ਦੁਬਈ ਮੀਡੀਆ ਦਫਤਰ ਵੱਲੋਂ ਮੁਹੱਈਆ ਕਰਵਾਏ ਦੁਬਈ ਸਿਵਲ ਡਿਫੈਂਸ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਘਟਨਾ ਵਿਚ 16 ਲੋਕ ਮਾਰੇ ਗਏ ਅਤੇ 9 ਜ਼ਖਮੀ ਹੋ ਗਏ।



Source link