ਨਵੀਂ ਦਿੱਲੀ: ਪੁਲੀਸ ਨੇ ਸਾਬਕਾ ਰਾਜਪਾਲ ਸੱਤਪਾਲ ਮਲਿਕ, ਕਿਸਾਨਾਂ ਤੇ ਖਾਪ ਪੰਚਾਇਤਾਂ ਦੇ ਨੇਤਾਵਾਂ ਨੂੰ ਹਿਰਾਸਤ ’ਚ ਲਿਆ

ਨਵੀਂ ਦਿੱਲੀ: ਪੁਲੀਸ ਨੇ ਸਾਬਕਾ ਰਾਜਪਾਲ ਸੱਤਪਾਲ ਮਲਿਕ, ਕਿਸਾਨਾਂ ਤੇ ਖਾਪ ਪੰਚਾਇਤਾਂ ਦੇ ਨੇਤਾਵਾਂ ਨੂੰ ਹਿਰਾਸਤ ’ਚ ਲਿਆ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਅਪਰੈਲ

ਅੱਜ ਇਥੇ 50-60 ਕਿਸਾਨ ਯੂਨੀਅਨ ਦੇ ਆਗੂਆਂ ਅਤੇ ਖਾਪ ਪੰਚਾਇਤ ਦੇ ਨੁਮਾਇੰਦਿਆਂ ਸਣੇ ਸਾਬਕਾ ਰਾਜਪਾਲ ਸੱਤਪਾਲ ਮਲਿਕ ਨੂੰ ਉਦੋਂ ਹਿਰਾਸਤ ‘ਚ ਲੈ ਲਿਆ ਜਦੋਂ ਉਹ ਸ੍ਰੀ ਮਲਿਕ ਨਾਲ ਇਕਜੁੱਟਤਾ ਦਿਖਾਉਣ ਲਈ ਸੋਮ ਵਿਹਾਰ ਆਰਕੇ ਪੁਰਮ ਦੇ ਗੇਟ ਨੰਬਰ 2 ਕੋਲੋਂ ਇਕੱਠ ਕਰ ਰਹੇ ਸਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਪੁਲੀਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਕਿਸਾਨ ਆਗੂ ਜਗਮੋਹਨ ਸਿੰਘ, ਗੁਰਮੀਤ ਸਿੰਘ ਮਹਿਮਾ, ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਪੁਲੀਸ ਹਿਰਾਸਤ ‘ਚ ਲਏ ਨੇਤਾਵਾਂ ਨੂੰ ਪੀਤਮਪੁਰਾ ਤੇ ਵਸੰਤਕੁੰਜ ਥਾਣਿਆਂ ਵਿੱਚ ਲੈ ਗਈ। ਇਸ ਦੌਰਾਨ ਦਿੱਲੀ ਪੁਲੀਸ ਨੇ ਕਿਹਾ ਕਿ ਉਸ ਨੇ ਸਤਪਾਲ ਮਲਿਕ ਨੂੰ ਹਿਰਾਸਤ ‘ਚ ਨਹੀਂ ਲਿਆ, ਸਗੋਂ ਉਹ ਆਪ ਥਾਣੇ ਆਏ ਸਨ।

ਇਹ ਇਕੱਠ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਾਲ ਇਕਜੁੱਟਤਾ ਦਿਖਾਉਣ ਲਈ ਕੀਤਾ ਸੀ ਜਿਨ੍ਹਾਂ ਪਿੱਛੇ ਵੀ ਸਰਕਾਰੀ ਏਜੰਸੀਆਂ ਲਾਏ ਜਾਣ ਦੇ ਦੋਸ਼ ਕਿਸਾਨ ਆਗੂ ਲਗਾ ਰਹੇ ਹਨ। ਕਿਸਾਨ ਆਗੂਆਂ ਮੁਤਾਬਕ ਪੁਲੀਸ ਨੇ ਇਕੱਠ ਨੂੰ ਇਸ ਲਈ ਰੋਕ ਦਿੱਤਾ ਕਿ ਇਸ ਦੀ ਮਨਜ਼ੂਰੀ ਨਹੀਂ ਸੀ ਲਈ ਗਈ।



Source link