ਨਿਊਯਾਰਕ, 23 ਅਪਰੈਲ
ਅਮਰੀਕਾ ਦੇ ਇੰਡੀਆਨਾ ਇਲਾਕੇ ਦੀ ਝੀਲ ਵਿੱਚ ਤੈਰਨ ਦੌਰਾਨ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈ ਗਈਆਂ ਹਨ। ਅਖਬਾਰ ‘ਯੂਐੱਸਏ ਟੁਡੇ’ ਅਨੁਸਾਰ ਸਿਧਾਂਤ ਸ਼ਾਹ (19) ਤੇ ਆਰੀਅਨ ਵੈਦ (20) ਬੀਤੀ 15 ਅਪਰੈਲ ਨੂੰ ਦੋਸਤਾਂ ਨਾਲ ਇੰਡੀਆਨਾਪੋਲਿਸ ਸ਼ਹਿਰ ਤੋਂ 65 ਕਿਲੋਮੀਟਰ ਦੂਰ ਮੋਨਰੋ ਝੀਲ ਵਿੱਚ ਤੈਰਨ ਗਏ ਸਨ ਅਤੇ ਡੁੱਬ ਗਏ ਸਨ। ਦੋਹਾਂ ਦੀਆਂ ਲਾਸ਼ਾਂ 18 ਅਪਰੈਲ ਨੂੰ ਬਰਾਮਦ ਕਰ ਲਈਆਂ ਗਈਆਂ ਹਨ। -ਪੀਟੀਆਈ