ਨਵੀਂ ਦਿੱਲੀ, 4 ਮਈ
ਦਿੱਲੀ ਪੁਲੀਸ ਨੇ ਅੱਜ ਦਾਅਵਾ ਕੀਤਾ ਹੈ ਕਿ ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਵਿਰੁੱਧ ਕੋਈ ਤਾਕਤ ਨਹੀਂ ਵਰਤੀ ਗਈ, ਸਗੋਂ ਉਸ ਦੇ ਪੰਜ ਮੁਲਜ਼ਮ ਜ਼ਖਮੀ ਹੋਏ ਹਨ। ਇਹ ਦਾਅਵਾ ਵੀ ਕੀਤਾ ਗਿਆ ਕਿ ਜੰਤਰ-ਮੰਤਰ ‘ਤੇ ਬੁੱਧਵਾਰ ਰਾਤ ਨੂੰ ਕੋਈ ਵੀ ਪੁਲੀਸ ਮੁਲਾਜ਼ਮ ਸ਼ਰਾਬੀ ਨਹੀਂ ਸੀ ਤੇ ਮੌਕੇ ‘ਤੇ ਕਾਫੀ ਗਿਣਤੀ ‘ਚ ਮਹਿਲਾ ਕਰਮਚਾਰੀ ਮੌਜੂਦ ਸਨ।