ਏਅਰ ਇੰਡੀਆ ਦੀ ਉਡਾਣ ’ਚ ਨਾਗਪੁਰ ਤੋਂ ਮੁੰਬਈ ਜਾ ਰਹੀ ਔਰਤ ਨੂੰ ਜਹਾਜ਼ ’ਚ ਠੂਹੇਂ ਨੇ ਡੰਗਿਆ

ਏਅਰ ਇੰਡੀਆ ਦੀ ਉਡਾਣ ’ਚ ਨਾਗਪੁਰ ਤੋਂ ਮੁੰਬਈ ਜਾ ਰਹੀ ਔਰਤ ਨੂੰ ਜਹਾਜ਼ ’ਚ ਠੂਹੇਂ ਨੇ ਡੰਗਿਆ


ਨਵੀਂ ਦਿੱਲੀ, 6 ਮਈ

ਪਿਛਲੇ ਮਹੀਨੇ ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਮਹਿਲਾ ਯਾਤਰੀ ਨੂੰ ਠੂਹੇਂ (ਬਿੱਛੂ) ਨੇ ਡੰਗ ਲਿਆ ਸੀ। ਏਅਰਲਾਈਨ ਨੇ ਅੱਜ ਬਿਆਨ ਵਿਚ ਕਿਹਾ ਕਿ ਯਾਤਰੀ ਨੂੰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਡਾਕਟਰ ਨੇ ਦੇਖਿਆ ਅਤੇ ਬਾਅਦ ਵਿਚ ਹਸਪਤਾਲ ਵਿਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਏਅਰ ਇੰਡੀਆ ਨੇ ਕਿਹਾ, ’23 ਅਪਰੈਲ 2023 ਨੂੰ ਸਾਡੀ ਫਲਾਈਟ ਏਆਈ-630 ‘ਤੇ ਯਾਤਰੀ ‘ਤੇ ਠੂਹੇਂ ਦੇ ਡੰਗਣ ਦੀ ਬਹੁਤ ਹੀ ਦੁਰਲੱਭ ਅਤੇ ਮੰਦਭਾਗੀ ਘਟਨਾ ਵਾਪਰੀ ਸੀ।’ ਇਸ ਤੋਂ ਪਹਿਲਾਂ ਵੀ ਜਹਾਜ਼ਾਂ ‘ਚ ਰੀਂਗਣ ਵਾਲੇ ਜੀਵ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਦਸੰਬਰ ‘ਚ ਦੁਬਈ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ‘ਚ ਸੱਪ ਮਿਲਿਆ ਸੀ।



Source link