ਲੰਡਨ: ਪਤਨੀ ਤੋਂ ਬਗ਼ੈਰ ਪਿਤਾ ਦੇ ਤਾਜਪੋਸ਼ੀ ਸਮਾਗਮ ’ਚ ਪੁੱਜਿਆ ਸ਼ਹਿਜ਼ਾਦਾ ਹੈਰੀ

ਲੰਡਨ: ਪਤਨੀ ਤੋਂ ਬਗ਼ੈਰ ਪਿਤਾ ਦੇ ਤਾਜਪੋਸ਼ੀ ਸਮਾਗਮ ’ਚ ਪੁੱਜਿਆ ਸ਼ਹਿਜ਼ਾਦਾ ਹੈਰੀ


ਲੰਡਨ, 6 ਮਈ

ਸਮਰਾਟ ਚਾਰਲਸ III ਦੇ ਛੋਟੇ ਪੁੱਤਰ ਪ੍ਰਿੰਸ ਹੈਰੀ ਨੇ ਅੱਜ ਆਪਣੀ ਪਤਨੀ ਮੇਘਨ ਤੋਂ ਬਗ਼ੈਰ ਵੈਸਟਮਿੰਸਟਰ ਐਬੇ ਵਿਖੇ ਆਪਣੇ ਪਿਤਾ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ ਹਾਲਾਂਕਿ ਉਸ ਨੂੰ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਦੇ ਪਿੱਛੇ ਤੀਜੀ ਕਤਾਰ ਵਾਲੀ ਸੀਟ ਮਿਲੀ। ਅਪਰੈਲ ਦੇ ਸ਼ੁਰੂ ਤੱਕ ਅਸਪਸ਼ਟ ਸੀ ਕੀ ਹੈਰੀ, ਜੋ ਹੁਣ ਕੈਲੀਫੋਰਨੀਆ ਵਿੱਚ ਰਹਿੰਦਾ ਹੈ, ਆਪਣੇ ਪਰਿਵਾਰ ਨਾਲ ਟੁੱਟਣ ਤੋਂ ਬਾਅਦ ਇਤਿਹਾਸਕ ਮੌਕੇ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ। ਜਨਵਰੀ ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ‘ਸਪੇਅਰ’ ਵਿੱਚ, ਉਸ ਨੇ ਆਪਣੇ ਪਿਤਾ, ਮਤਰੇਈ ਮਾਂ ਰਾਣੀ ਕੈਮਿਲਾ ਅਤੇ ਭਰਾ ਪ੍ਰਿੰਸ ਵਿਲੀਅਮ ਦੀ ਆਲੋਚਨਾ ਕੀਤੀ। 38 ਸਾਲਾ ਹੈਰੀ ਮੁਸਕਰਾ ਰਿਹਾ ਸੀ ਜਦੋਂ ਉਹ ਅੱਜ ਸੂਟ ਪਹਿਨੇ ਅਤੇ ਛਾਤੀ ‘ਤੇ ਤਗਮੇ ਲੈ ਕੇ ਐਬੇ ‘ਤੇ ਪਹੁੰਚਿਆ।



Source link