ਕਾਠਮੰਡੂ, 14 ਮਈ
ਨੇਪਾਲ ਵਿੱਚ ਇੱਕ ਸ਼ੇਰਪਾ ਗਾਈਡ ਨੇ ਅੱਜ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕੀਤਾ। ਇਸ ਨਾਲ ਉਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨ ਦੇ ਇਕ ਹੋਰ ਨੇਪਾਲੀ ਗਾਈਡ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਮੇਜਿਨ ਨੇਪਾਲ ਟ੍ਰੈਕਸ ਅਨੁਸਾਰ ਪਾਸਾਂਗ ਦਾਵਾ ਸ਼ੇਰਪਾ ਅੱਜ ਸਵੇਰੇ ਹੰਗਰੀ ਦੇ ਪਰਬਤਾਰੋਹੀ ਨਾਲ ਚੋਟੀ ਦੇ ਸਿਖਰ ‘ਤੇ ਪੁੱਜਿਆ।