ਜੰਮੂ: ਹੋਸਟਲ ’ਚ ਦਿ ਕੇਰਲਾ ਸਟੋਰੀ ਕਾਰਨ ਝਗੜੇ ’ਚ ਮੈਡੀਕਲ ਵਿਦਿਆਰਥੀ ਜ਼ਖ਼ਮੀ

ਜੰਮੂ: ਹੋਸਟਲ ’ਚ ਦਿ ਕੇਰਲਾ ਸਟੋਰੀ ਕਾਰਨ ਝਗੜੇ ’ਚ ਮੈਡੀਕਲ ਵਿਦਿਆਰਥੀ ਜ਼ਖ਼ਮੀ


ਜੰਮੂ, 15 ਮਈ

ਇੱਥੇ ਹੋਸਟਲ ਵਿੱਚ ‘ਦਿ ਕੇਰਲਾ ਸਟੋਰੀ’ ਫਿਲਮ ਕਾਰਨ ਦੋ ਧੜਿਆਂ ਦਰਮਿਆਨ ਝਗੜੇ ਵਿੱਚ ਮੈਡੀਕਲ ਵਿਦਿਆਰਥੀ ਦੇ ਸਿਰ ਵਿੱਚ ਸੱਟ ਲੱਗ ਗਈ, ਜਿਸ ਨਾਲ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਵਿੱਚ ਪ੍ਰਦਰਸ਼ਨਕਾਰੀਆਂ ਨੇ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ। ਜੰਮੂ ਦੇ ਐੱਸਐੱਸਪੀ ਚੰਦਨ ਕੋਹਲੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਐੱਮਸੀ ਹੋਸਟਲ ਜੰਮੂ ਵਿੱਚ ਕੁਝ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਵਿਚਕਾਰ ਝੜਪ ਹੋਈ। ਮਾਮਲੇ ਦਾ ਨੋਟਿਸ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਇਹ ਝੜਪ ਐਤਵਾਰ ਦੇਰ ਰਾਤ ਤੋਂ ਬਾਅਦ ਹੋਈ ਜਦੋਂ ਇੱਕ ਵਿਦਿਆਰਥੀ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਗਰੁੱਪ ਵਿੱਚ ਵਿਵਾਦਪੂਰਨ ਫਿਲਮ ਦਾ ਲਿੰਕ ਸਾਂਝਾ ਕੀਤਾ, ਜਿਸ ‘ਤੇ ਉਸ ਦੇ ਬੈਚਮੇਟ ਨੇ ਇਤਰਾਜ਼ ਕੀਤਾ ਤੇ ਕਿਹਾ ਕਿ ਇਹ ਸੰਸਥਾ ਪੜ੍ਹਾਈ ਲਈ ਹੈ। ਵਿਦਿਆਰਥੀ, ਜਿਸ ਨੇ ਲਿੰਕ ਸਾਂਝਾ ਕਰਨ ‘ਤੇ ਇਤਰਾਜ਼ ਜਤਾਇਆ ਸੀ, ਦੀ ਬਾਅਦ ਵਿੱਚ ਹੋਸਟਲ ਅੰਦਰ ਕੁੱਟਮਾਰ ਕੀਤੀ ਗਈ। ਇਸ ਨਾਲ ਹੰਗਾਮਾ ਹੋ ਗਿਆ ਕਿਉਂਕਿ ਕੁਝ ਬਾਹਰੀ ਲੋਕਾਂ ਦੇ ਨਾਲ ਵੱਧ ਤੋਂ ਵੱਧ ਵਿਦਿਆਰਥੀ ਹੰਗਾਮੇ ਵਿੱਚ ਸ਼ਾਮਲ ਹੋ ਗਏ। ਇੱਕ ਵਿਦਿਆਰਥੀ ‘ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ ਵਿੱਚ ਸੱਟਾਂ ਲੱਗੀਆਂ। ਹਮਲੇ ਵਿੱਚ ਦੋ ਹੋਰ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ। ਮੌਕੇ ‘ਤੇ ਪੁੱਜੀ ਪੁਲੀਸ ਵੱਲੋਂ ਸਥਿਤੀ ‘ਤੇ ਕਾਬੂ ਪਾਉਣ ਤੋਂ ਬਾਅਦ ਬਾਹਰੀ ਵਿਅਕਤੀ ਫ਼ਰਾਰ ਹੋ ਗਏ। ਵਿਦਿਆਰਥੀਆਂ ਦੇ ਇੱਕ ਸਮੂਹ ਨੇ ਆਪਣੀਆਂ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਅੱਜ ਸਵੇਰੇ ਜੀਐਮਸੀ ਹਸਪਤਾਲ ਦੇ ਬਾਹਰ ਇਕੱਠੇ ਹੋ ਕੇ ਜਾਂਚ ਦੀ ਮੰਗ ਕੀਤੀ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ। ਪ੍ਰਿੰਸੀਪਲ ਜੀਐੱਮਸੀ ਸ਼ਸ਼ੀ ਸੁਧਨ ਸ਼ਰਮਾ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਜ਼ਮੀਨ ਦੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।



Source link