ਵਾਸ਼ਿੰਗਟਨ, 22 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ ਅਮਰੀਕਾ ਦੇ ਇਤਿਹਾਸਕ ਸਰਕਾਰੀ ਦੌਰੇ ਤੋਂ ਪਹਿਲਾਂ ਭਾਰਤੀ-ਅਮਰੀਕੀ 18 ਜੂਨ ਨੂੰ ਦੇਸ਼ ਦੇ 20 ਪ੍ਰਮੁੱਖ ਸ਼ਹਿਰਾਂ ਵਿੱਚ ‘ਭਾਰਤ ਏਕਤਾ ਦਿਵਸ’ ਮਾਰਚਾਂ ਨਾਲ ਉਨ੍ਹਾਂ ਦਾ ਸਵਾਗਤ ਕਰਨ ਦੀ ਯੋਜਨਾ ਬਣਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਫਸਟ ਲੇਡੀ ਜਿਲ ਬਾਇਡਨ ਦੇ ਸੱਦੇ ‘ਤੇ ਜੂਨ ‘ਚ ਅਮਰੀਕਾ ਦੀ ਪਹਿਲੀ ਸਰਕਾਰੀ ਯਾਤਰਾ ਕਰਨਗੇ। ਬਾਇਡਨ ਜੋੜਾ 22 ਜੂਨ ਨੂੰ ਸਰਕਾਰੀ ਦਾਅਵਤ ਵਿੱਚ ਸ੍ਰੀ ਮੋਦੀ ਦੀ ਮੇਜ਼ਬਾਨੀ ਵੀ ਕਰੇਗਾ।