ਖਰੜ: ਸੁਰ ਸਾਂਝ ਕਲਾ ਮੰਚ ਖਰੜ ਵੱਲੋਂ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਾਰ ਪਹਿਲਾ ਪੁਰਸਕਾਰ ਡਾ. ਅੰਬਰੀਸ਼ ਨੂੰ ਦਿੱਤਾ ਜਾ ਰਿਹਾ ਹੈ। ਮੰਚ ਦੇ ਪ੍ਰਧਾਨ ਸੁਰਜੀਤ ਸੁਮਨ ਨੇ ਦੱਸਿਆ ਕਿ ਪੁਰਸਕਾਰ ਵਿਚ 21 ਹਜ਼ਾਰ ਰੁਪਏ ਤੇ ਸਨਮਾਨ ਚਿੰਨ੍ਹ ਸ਼ਾਮਲ ਹੋਣਗੇ। ਡਾ. ਅੰਬਰੀਸ਼ ਦੇ ਛੇ ਕਾਵਿ ਸੰਗ੍ਰਹਿ ਤੇ ਇਕ ਸਫਰਨਾਮਾ ਛਪ ਚੁੱਕਾ ਹੈ। ਡਾ. ਅੰਬਰੀਸ਼ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਹਨ। ਇਹ ਪੁਰਸਕਾਰ ਜੁਲਾਈ ਵਿੱਚ ਸਮਾਗਮ ਦੌਰਾਨ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ