ਯੇਰੂਸ਼ਲਮ, 3 ਜੂਨ
ਇਸਰਾਈਲ ਦੀ ਫੌਜ ਨੇ ਕਿਹਾ ਕਿ ਅੱਜ ਮਿਸਰ ਨਾਲ ਲੱਗਦੀ ਸਰਹੱਦ ਨੇੜੇ ਉਸ ਦੇ ਤਿੰਨ ਫ਼ੌਜੀ ਤੇ ਬੰਦੂਕਧਾਰੀ ਮਾਰੇ ਗਏ। ਫੌਜੀ ਬੁਲਾਰੇ ਨੇ ਕਿਹਾ ਕਿ ਸਮੂਹ ਨੇ ਸਰਹੱਦ ਵਿੱਚ ਘੁਸਪੈਠ ਕੀਤੀ ਸੀ, ਜਿਸ ਨਾਲ ਮੁਕਾਬਲਾ ਹੋ ਗਿਆ। ਇਸਰਾਇਲੀ ਫੌਜ ਨੇ ਕਿਹਾ ਕਿ ਅੱਜ ਤੜਕੇ ਸਰਹੱਦ ਨੇੜੇ ਦੋ ਫ਼ੌਜੀਆਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਬੰਦੂਕਧਾਰੀ ਅਤੇ ਤੀਜਾ ਇਸਰਾਇਲੀ ਜਵਾਨ ਕੁੱਝ ਘੰਟਿਆਂ ਬਾਅਦ ਇਸਰਾਇਲੀ ਖੇਤਰ ਦੇ ਅੰਦਰ ਮੁਕਾਬਲੇ ਵਿੱਚ ਮਾਰ ਦਿੱਤਾ। ਮਿਸਰ ਦੇ ਸੂਤਰਾਂ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਦੇ ਸਮੂਹ ਨੇ ਇਜ਼ਰਾਇਲੀ ਸੁਰੱਖਿਆ ਦਸਤਿਆਂ ਨੂੰ ਘੇਰ ਕੇ ਗੋਲੀਬਾਰੀ ਕੀਤੀ।