ਕੋਵਿਨ ਪੋਰਟਲ ਜਾਂ ਡੇਟਾ ਬੇਸ ਨੂੰ ਸੰਨ੍ਹ ਲਾਉਣੀ ਮੁਸ਼ਕਲ: ਰਿਪੋਰਟ

ਕੋਵਿਨ ਪੋਰਟਲ ਜਾਂ ਡੇਟਾ ਬੇਸ ਨੂੰ ਸੰਨ੍ਹ ਲਾਉਣੀ ਮੁਸ਼ਕਲ: ਰਿਪੋਰਟ


ਨਵੀਂ ਦਿੱਲੀ, 13 ਜੂਨ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋਵਿਨ ਪਲੈਟਫਾਰਮ ਤੋਂ ਡੇਟਾ ‘ਚ ਸੰਨ੍ਹ ਲੱਗਣ ਦੀਆਂ ਖ਼ਬਰਾਂ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਸਾਈਬਰ ਸੁਰੱਖਿਆ ਫਰਮ ਕਲਾਊਡਸੈਕ ਨੇ ਕਿਹਾ ਕਿ ਨਾ ਤਾਂ ਪੂਰੇ ਪੋਰਟਲ ਅਤੇ ਨਾ ਹੀ ਵਰਤੋਂਕਾਰਾਂ ਦੇ ਡੇਟਾਬੇਸ ਨੂੰ ਸੰਨ੍ਹ ਲਾਈ ਜਾ ਸਕਦੀ ਹੈ।

ਕਲਾਊਡਸੈਕ ਨੇ ਇੱਕ ਆਜ਼ਾਦਾਨਾ ਵਿਸ਼ਲੇਸ਼ਣ ਮਗਰੋਂ ਇੱਕ ਰਿਪੋਰਟ ‘ਚ ਕਿਹਾ, ‘ਟੈਲੀਗ੍ਰਾਮ ਡੇਟਾ ਨਾਲ ਮੇਲ ਖਾਣ ਵਾਲੇ ਖੇਤਰਾਂ ਤੇ ਖੇਤਰ ਦੇ ਸਿਹਤ ਕਰਮੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਪਹਿਲਾਂ ਦੀਆਂ ਘਟਨਾਵਾਂ ਦੇ ਆਧਾਰ ‘ਤੇ ਸਾਨੂੰ ਲੱਗਦਾ ਹੈ ਕਿ ਸਬੰਧਤ ਜਾਣਕਾਰੀ ਇਨ੍ਹਾਂ ਕਮਜ਼ੋਰ ਕੜੀਆਂ ਰਾਹੀਂ ਹਾਸਲ ਕੀਤੀ ਗਈ ਹੋ ਸਕਦੀ ਹੈ।’ ਜ਼ਿਕਰਯੋਗ ਹੈ ਕਿ 13 ਮਾਰਚ ਨੂੰ ‘ਥਰੈੱਟ ਐਕਟਰ’ (ਸਾਈਬਰ ਦੀ ਦੁਨੀਆ ‘ਚ ਖਤਰਾ ਪਹੁੰਚਾਉਣ ਵਾਲੇ ਤੱਤ) ਨੇ ਇੱਕ ਰੂਸੀ ਸਾਈਬਰ ਕ੍ਰਾਈਮ ਫੋਰਮ ‘ਤੇ ਤਾਮਿਲ ਨਾਡੂ ਖੇਤਰ ‘ਚ ਕੋਵਿਨ ਪੋਰਟਲ ‘ਚ ਪਹੁੰਚ ਲਈ ਇਸ਼ਤਿਹਾਰ ਦਿੱਤਾ ਸੀ ਇੱਕ ਵਿਸ਼ਲੇਸ਼ਣ ਮਗਰੋਂ ਕਲਾਊਡਸੈਕ ਨੇ ਕਿਹਾ ਕਿ ਇਹ ਪਤਾ ਲੱਗਿਆ ਹੈ ਕਿ ਸੰਨ੍ਹ ਇੱਕ ਸਿਹਤ ਕਰਮੀ ਦੇ ਡੇਟਾ ‘ਚ ਲੱਗੀ ਸੀ, ਬੁਨਿਆਦੀ ਢਾਂਚੇ ‘ਚ ਨਹੀਂ। ਸਕਰੀਨ ਸ਼ਾਟ ‘ਚ ਦਿਖਾਈ ਦੇ ਰਹੀ ਸਮੱਗਰੀ ਮੀਡੀਆ ‘ਚ ਦੱਸੇ ਗਏ ਟੈਲੀਗ੍ਰਾਮ ਬੋਟ ਨਾਲ ਮੇਲ ਖਾਂਦੀ ਹੈ ਜਿਸ ਵਿੱਚ ਵਿਅਕਤੀ ਦਾ ਨਾਂ, ਮੋਬਾਈਲ ਨੰਬਰ, ਪਛਾਣ ਪੱਤਰ, ਪਛਾਣ ਨੰਬਰ ਤੇ ਖੁਰਾਕਾਂ ਦੀ ਗਿਣਤੀ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ, ‘ਇਸ ਤੋਂ ਇਲਾਵਾ ਕੋਵਿਨ ਪੋਰਟਲ ਲਈ ਡਾਰਕ ਵੈੱਬ ‘ਤੇ ਕਈ ਸਿਹਤ ਕਰਮੀਆਂ ਦੀ ਲਾਗਇਨ ਪਛਾਣ ਸਮੱਗਰੀ ਮੁਹੱਈਆ ਹੈ। ਹਾਲਾਂਕਿ ਇਹ ਸਮੱਸਿਆ ਮੁੱਖ ਤੌਰ ‘ਤੇ ਕੋਵਿਨ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਵਿਚਲੀਆਂ ਕਮਜ਼ੋਰੀਆਂ ਦੀ ਥਾਂ ਸਿਹਤ ਕਰਮੀਆਂ ਲਈ ਲਾਗੂ ਕੀਤੇ ਗਏ ਅਢੁੱਕਵੇਂ ਸੁਰੱਖਿਆ ਸਬੰਧੀ ਕਦਮਾਂ ਕਾਰਨ ਪੈਦਾ ਹੁੰਦੀ ਹੈ।’

ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਨ ਪੋਰਟਲ ਨੂੰ ਬਿਲਕੁਲ ਸੁਰੱਖਿਅਤ ਦੱਸਦਿਆਂ ਰਜਿਸਟਰਡ ਲਾਭਪਾਤਰੀਆਂ ਦੇ ਅੰਕੜਿਆਂ ‘ਚ ਸੰਨ੍ਹ ਲਾਉਣ ਦੇ ਦਾਅਵੇ ਕਰਨ ਵਾਲੀਆਂ ਖ਼ਬਰਾਂ ਨੂੰ ਬੇਬੁਨਿਆਦ ਦਸਦਿਆਂ ਖਾਰਜ ਕਰ ਦਿੱਤਾ। -ਪੀਟੀਆਈ



Source link