ਅਬੂਜਾ (ਨਾਇਜੀਰੀਆ), 14 ਜੂਨ
ਉੱਤਰੀ ਨਾਇਜੀਰੀਆ ਵਿੱਚ ਕਿਸ਼ਤੀ ਪਲਟਣ ਕਾਰਨ ਬੱਚਿਆਂ ਸਮੇਤ ਘੱਟੋ-ਘੱਟ 103 ਵਿਅਕਤੀਆਂ ਦੀ ਮੌਤ ਹੋ ਗਈ। ਇਹ ਸਾਰੇ ਵਿਆਹ ਤੋਂ ਵਾਪਸ ਆ ਰਹੇ ਸਨ। ਕਵਾਰਾ ਰਾਜ ਦੇ ਪਟੇਗੀ ਜ਼ਿਲ੍ਹੇ ‘ਚ ਨਾਇਜਰ ਨਦੀ ‘ਚ ਸੋਮਵਾਰ ਤੜਕੇ ਕਿਸ਼ਤੀ ਹਾਦਸਾਗ੍ਰਸਤ ਹੋ ਗਈ। ਵੱਡੀ ਗਿਣਤੀ ਲੋਕ ਹਾਲੇ ਵੀ ਲਾਪਤਾ ਹਨ ਅਤੇ ਸਥਾਨਕ ਲੋਕ ਅਤੇ ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਹੁਣ ਤੱਕ 100 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਾ ਹੈ। ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਇਸ ਵਿੱਚ ਕਰੀਬ 300 ਲੋਕ ਸਵਾਰ ਸਨ।