ਲੰਡਨ, 19 ਜੂਨ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖੁਲਾਸਾ ਕੀਤਾ ਹੈ ਕਿ ਹਾਲ ਹੀ ਵਿੱਚ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ ‘ਡਾਊਨਿੰਗ ਸਟ੍ਰੀਟ’ ਦਾ ਦੌਰਾ ਕੀਤਾ ਸੀ ਤਾਂ ਜ਼ੇਲੈਂਸਕੀ ਨੂੰ ਆਪਣੀ ਮਾਂ ਵੱਲੋਂ ਬਣਾਈ ਬਰਫੀ ਖੁਆਈ। ਸੁਨਕ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੰਟਰਵਿਊ ਦਾ ਵੀਡੀਓ ਪੋਸਟ ਕੀਤਾ, ਜਿਸ ‘ਚ ਉਹ ਜ਼ੇਲੈਂਸਕੀ ਨਾਲ ਬਰਫੀ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।