ਨਵੀਂ ਦਿੱਲੀ, 20 ਜੂਨ
ਸਰਕਾਰ ਨੇ ਅੱਜ ਭਾਰਤੀ ਸਟੇਟ ਬੈਂਕ (ਐੱਸਬੀਆਈ) ਦੇ ਪ੍ਰਬੰਧ ਨਿਰਦੇਸ਼ਕ ਸਵਾਮੀਨਾਥਨ ਜਾਨਕੀਰਮਨ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਹੈ। ਡਿਪਟੀ ਗਵਰਨਰ ਵਜੋਂ ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਦੇ ਚਾਰਜ ਸੰਭਾਲਣ ਦੀ ਮਿਤੀ ਤੋਂ ਜਾਂ ਅਗਲੇ ਹੁਕਮਾਂ ਤੱਕ ਤਿੰਨ ਸਾਲਾਂ ਲਈ ਹੈ। ਉਹ ਐੱਮਕੇ ਜੈਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਵਧਿਆ ਕਾਰਜਕਾਲ ਅੱਜ ਖਤਮ ਹੋ ਗਿਆ। ਡਿਪਟੀ ਗਵਰਨਰ ਦਾ ਇੱਕ ਅਹੁਦਾ ਵਪਾਰਕ ਬੈਂਕਰ ਲਈ ਰਾਖਵਾਂ ਹੈ।