ਇਸਲਾਮਾਬਾਦ, 22 ਜੂਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਰਣਨੀਤਕ ਸੁਧਾਰ ਇਕਾਈ ਦੇ ਮੁਖੀ ਸਲਮਾਨ ਸੂਫੀ ਨੇ ਕਿਹਾ ਕਿ ਸਿੱਖਿਆ ਮੰਤਰੀ ਰਾਣਾ ਤਨਵੀਰ ਹੁਸੈਨ ਨੇ ਉੱਚ ਸਿੱਖਿਆ ਕਮਿਸ਼ਨ (ਐੱਚਈਸੀ) ਨੂੰ ਉਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਲਈ ਕਿਹਾ ਸੀ, ਜਿਸ ‘ਚ ਯੂਨੀਵਰਸਿਟੀਆਂ ‘ਚ ਹਿੰਦੂ ਤਿਉਹਾਰਾਂ ਨੂੰ ਮਨਾਉਣ ‘ਤੇ ਰੋਕ ਲਗਾਈ ਗਈ ਹੈ। ਹਾਲ ਹੀ ਵਿੱਚ ਇਕ ਯੂਨੀਵਰਸਿਟੀ ਵਿੱਚ ਹੋਲੀ ਮਨਾਉਣ ਦੀਆਂ ਰਿਪੋਰਟਾਂ ਆਉਣ ਬਾਅਦ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਸੂਫੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖਿਆ ਮੰਤਰੀ ਨੇ ਐੱਚਈਸੀ ਵੱਲੋਂ ਜਾਰੀ ਨੋਟੀਫਿਕੇਸ਼ਨ ਦਾ ਸਖਤ ਨੋਟਿਸ ਲਿਆ ਹੈ ਅਤੇ ਇਸ ਨੂੰ ਵਾਪਸ ਲੈਣ ਲਈ ਕਿਹਾ ਹੈ।