ਕੀਵ, 24 ਜੂਨ
ਰੂਸ ਦੇ ਰੱਖਿਆ ਮੰਤਰੀ ਨੂੰ ਬੇਦਖਲ ਕਰਨ ਲਈ ਹਥਿਆਰਬੰਦ ਵਿਦਰੋਹ ਦਾ ਸੱਦਾ ਦੇਣ ਵਾਲੀ ਵੈਗਨਰ ਪ੍ਰਾਈਵੇਟ ਫੌਜ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਲੜਾਕੇ ਨੇ ਯੂਕਰੇਨ ਦੀ ਸਰਹੱਦ ਪਾਰ ਕਰਕੇ ਰੂਸ ਦੇ ਪ੍ਰਮੁੱਖ ਸ਼ਹਿਰ ਵਿਚ ਦਾਖਲ ਹੋ ਗਏ ਹਨ। ਪ੍ਰਿਗੋਜ਼ਿਨ ਨੇ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਰੋਸਤੋਵ-ਆਨ-ਦੌਨ ਵਿੱਚ ਰੂਸੀ ਫੌਜੀ ਹੈੱਡਕੁਆਰਟਰ ਵਿੱਚ ਖੜ੍ਹਾ ਦਿਖਾਈ ਦੇ ਰਿਹਾ ਹੈ। ਇਹ ਹੈੱਡਕੁਆਰਟਰ ਯੂਕਰੇਨ ਵਿੱਚ ਜੰਗ ਦੀ ਨਿਗਰਾਨੀ ਕਰਦਾ ਹੈ। ਪ੍ਰਿਗੋਜ਼ਿਨ ਨੇ ਦਾਅਵਾ ਕੀਤਾ ਕਿ ਉਸ ਦੀਆਂ ਫ਼ੌਜਾਂ ਨੇ ਹਵਾਈ ਪੱਟੀ ਸਮੇਤ ਸ਼ਹਿਰ ਵਿੱਚ ਸਥਿਤ ਫੌਜੀ ਟਿਕਾਣਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।