ਲਾਲੜੂ ਦੀ ਫੈਕਟਰੀ ਨੇ ਛੱਤਬੀੜ ਚਿੜੀਆਘਰ ਦਾ ਸ਼ੇਰ ਗੋਦ ਲਿਆ

ਲਾਲੜੂ ਦੀ ਫੈਕਟਰੀ ਨੇ ਛੱਤਬੀੜ ਚਿੜੀਆਘਰ ਦਾ ਸ਼ੇਰ ਗੋਦ ਲਿਆ


ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 1 ਜੁਲਾਈ
ਇੱਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਸ਼ੇਰ ਅਕਸ਼ਿਤ ਨੂੰ ਲਾਲੜੂ ਦੀ ਏਐੱਲਪੀ ਨਿਸ਼ਿਕਾਵਾ ਕੰਪਨੀ ਪ੍ਰਾਈਵੇਟ ਲਿਮਿਟਡ ਵੱਲੋਂ ਗੋਦ ਲਿਆ ਗਿਆ ਹੈ। ਕੰਪਨੀ ਵੱਲੋਂ ਜਾਨਵਰਾਂ ਨੂੰ ਗੋਦ ਲੈਣ ਦੀ ਸਕੀਮ ਤਹਿਤ ਇਸ ਸ਼ੇਰ ਨੂੰ ਗੋਦ ਲਿਆ ਗਿਆ ਹੈ। ਕੰਪਨੀ ਵੱਲੋਂ 2,06,400 ਰੁਪਏ ਦਾ ਇਕ ਚੈੱਕ ਛੱਤਬੀੜ ਚਿੜੀਆਘਰ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ।
ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਕਲਪਨਾ ਕੇ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਨਿੱਜੀ ਕੰਪਨੀ ਜੰਗਲੀ ਜਾਨਵਰਾਂ ਦੀ ਦੇਖਭਾਲ ਲਈ ਅੱਗੇ ਆਈ ਹੈ। ਫੀਲਡ ਡਾਇਰੈਕਟਰ ਕਲਪਨਾ ਕੇ ਨੇ ਕਿਹਾ ਕਿ ਇਹ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਦੀ ਪਹਿਲਕਦਮੀ ਸਦਕਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਛੱਤਬੀੜ ਚਿੜੀਆਘਰ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਨਿੱਜੀ ਕੰਪਨੀਆਂ ਨੂੰ ਜਾਨਵਰਾਂ ਦੀ ਦੇਖਭਾਲ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਸੀ। ਇਸੇ ਤਹਿਤ ਉਨ੍ਹਾਂ ਦੀ ਪ੍ਰੇਰਣਾ ਸਦਕਾ ਇਸ ਕੰਪਨੀ ਵੱਲੋਂ ਆਪਣਾ ਯੋਗਦਾਨ ਦਿੱਤਾ ਗਿਆ ਹੈ।

The post ਲਾਲੜੂ ਦੀ ਫੈਕਟਰੀ ਨੇ ਛੱਤਬੀੜ ਚਿੜੀਆਘਰ ਦਾ ਸ਼ੇਰ ਗੋਦ ਲਿਆ appeared first on punjabitribuneonline.com.



Source link