ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੁਲਾਈ
ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਮੁਹੱਲਾ ਜਨਕਪੁਰੀ ਦੀ ਗਲੀ ਨੰਬਰ 16 ’ਚ ਮਨੀ ਟਰਾਂਸਫਰ ਦੀ ਦੁਕਾਨ ’ਚ ਦਾਖਲ ਹੋ ਕੇ ਹਥਿਆਰਬੰਦ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ 2.25 ਲੱਖ ਰੁਪਏ ਲੁੱਟ ਲਏ। ਸ਼ੁਭਮ ਟੈਲੀਕਾਮ ਦੇ ਮਾਲਕ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਘਰ ਦੇ ਬਾਹਰ ਹੀ ਟੈਲੀਕਾਮ ਦੀ ਦੁਕਾਨ ਹੈ ਤੇ ਇਸ ਦੇ ਨਾਲ ਨਾਲ ਉਹ ਮਨੀ ਟਰਾਂਸਫਰ ਦਾ ਕੰਮ ਵੀ ਕਰਦਾ ਹੈ। ਦੁਕਾਨ ’ਤੇ ਯੋਗਿਤਾ ਨਾਮ ਦੀ ਲੜਕੀ ਕੰਮ ਕਰਦੀ ਹੈ। ਸ਼ਨਿੱਚਰਵਾਰ ਦੀ ਦੁਪਹਿਰ ਨੂੰ ਉਹ ਕਿਸੇ ਕੰਮ ਤੋਂ ਬਾਹਰ ਗਿਆ ਸੀ ਤੇ ਯੋਗਿਤਾ ਦੁਕਾਨ ’ਤੇ ਬੈਠੀ ਸੀ। ਇਸ ਦੌਰਾਨ ਐਕਟਿਵਾ ’ਤੇ ਸਵਾਰ ਤਿੰਨ ਨੌਜਵਾਨ ਆਏ। ਉਨ੍ਹਾਂ ਦੁਕਾਨ ’ਚ ਬੈਠੀ ਯੋਗਿਤਾ ਨੂੰ ਬੰਦੂਕ ਦੀ ਨੋਕ ’ਤੇ ਧਮਕਾ ਕੇ ਗੱਲੇ ’ਚ ਪਏ 2.25 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ।
The post ਬੰਦੂਕ ਦੀ ਨੋਕ ’ਤੇ ਦੁਕਾਨ ’ਚੋਂ 2.25 ਲੱਖ ਲੁੱਟੇ appeared first on punjabitribuneonline.com.