ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਜੁਲਾਈ
ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ‘ਚ ਅੱਜ ਸਵੇਰ ਤੋਂ ਪੈ ਰਹੀ ਬਾਰਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦਿੱਲੀ ‘ਚ ਸਵੇਰ ਤੋਂ ਹੀ ਤੇਜ਼ ਬਾਰਸ਼ ਸ਼ੁਰੂ ਹੋ ਗਈ ਹੈ। ਮੀਂਹ ਕਾਰਨ ਆਈਟੀਓ ਸਮੇਤ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਜਾਮ ਵਿੱਚ ਫਸਣਾ ਪਿਆ। ਗ੍ਰੇਟਰ ਨੋਇਡਾ ‘ਚ ਮੀਂਹ ਕਾਰਨ ਸਕੂਲ ਬੰਦ ਕਰਨਾ ਪਿਆ। ਗੌਤਮ ਬੁੱਧ ਨਗਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੇ ਮੱਦੇਨਜ਼ਰ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਦੇ ਨਿਰਦੇਸ਼ਾਂ ‘ਤੇ ਅੱਜ ਪਹਿਲੀ ਤੋਂ 12ਵੀਂ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਦਿੱਲੀ ‘ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਧ ਗਿਆ ਸੀ। ਅੱਜ ਸਵੇਰੇ ਲੋਕਾਂ ਨੂੰ ਮੀਂਹ ਤੋਂ ਰਾਹਤ ਮਿਲੀ।
The post ਦਿੱਲੀ ਤੇ ਐੱਨਸੀਆਰ ਵਾਸੀਆਂ ਨੂੰ ਮੀਂਹ ਨਾਲ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ appeared first on punjabitribuneonline.com.